ਮੁੰਬਈ:ਫ਼ਿਲਮ 'ਹੋਟਲ ਮੁੰਬਈ' ਨੂੰ ਲੈਕੇ ਫ਼ਿਲਮ ਨਿਰਮਾਤਾ ਐਂਥਨੀ ਮਾਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ 'ਚ 26/11 ਦੇ ਅੱਤਵਾਦੀ ਹਮਲੇ 'ਚ ਕਰਮਚਾਰੀਆਂ ਅਤੇ ਬਚਾਅ ਦਲ ਦੇ ਵਿਚਕਾਰ ਅਸਲੀ ਗੱਲਬਾਤ ਦੀ ਟੇਪ ਦੀ ਵਰਤੋਂ ਫ਼ਿਲਮ 'ਚ ਕੀਤੀ ਹੈ।
ਸ਼ਹਿਰ 'ਚ ਸਾਲ 2008 ਦੇ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਬਣੀ ਫ਼ਿਲਮ 'ਹੋਟਲ ਮੁੰਬਈ' 'ਚ ਦੇਵ ਪਟੇਲ, ਅਨੁਪਮ ਖੇਰ, ਆਰਮੀ ਹੈਮਰ ਅਤੇ ਨਾਜਨੀਨ ਬੋਨਾਦੀ ਕੰਮ ਕਰ ਰਹੇ ਹਨ। ਰਿਕਾਰਡਿੰਗ ਦੇ ਸਰੋਤ ਨਾਲ ਮਾਰਸਰ ਅਤੇ ਸਹਿ ਲੇਖਕ ਜਾਨ ਕੋਲੀ ਨਾ ਸਿਰਫ਼ ਘਟਨਾ ਨੂੰ ਬੇਹਤਰ ਤਰੀਕੇ ਦੇ ਨਾਲ ਸਮਝਣ ਲਈ ਸਮਰਥ ਹੋ ਪਾਏ ਹਨ ਬਲਕਿ ਇਨ੍ਹਾਂ ਰਿਕਾਰਡਿੰਗ ਦੇ ਸੰਵਾਦਾਂ ਨੇ ਵੀ ਭਰੋਸੇਯੋਗਤਾ ਵਿਖਾਈ ਹੈ।
ਮਾਰਸ ਨੇ ਕਿਹਾ,"ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੈਂ ਇਸ ਨਾਲ ਸਬੰਧਿਤ ਇੱਕ ਡੋਕੂਮੇਂਟਰੀ ਵੇਖ ਰਿਹਾ ਸੀ। ਸਾਨੂੰ ਅਸਾਨੀ ਨਾਲ ਉਨ੍ਹਾਂ ਲੋਕਾਂ ਦਾ ਪੱਤਾ ਲੱਗ ਜਾਂਦਾ ਹੈ ਜੋ ਇਸ ਹਮਲੇ ਦੇ ਪੀੜ੍ਹਤ ਹਨ। ਅਸੀਂ ਉਨ੍ਹਾਂ ਦੀ ਕਹਾਣੀ ਨੂੰ ਸੁਣਿਆ ਅਤੇ ਸਮੇਂ ਰਹਿੰਦੇ ਕੰਮ ਕੀਤਾ।"
'ਹੋਟਲ ਮੁੰਬਈ' ਹਿੰਦੀ, ਅੰਗਰੇਜ਼ੀ ,ਤਾਮਿਲ ਅਤੇ ਤੇਲਗੂ ਭਾਸ਼ਾ 'ਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ।