ETV Bharat / sitara

Bigg Boss 13: ਜੌਨ ਸੀਨਾ ਨੇ ਸ਼ੇਅਰ ਕੀਤੀ ਅਸੀਮ ਰਿਆਜ਼ ਦੀ ਤਸਵੀਰ, ਫੈਨਸ ਹੋਏ ਖ਼ੁਸ਼ - Bigg Boss 13

WWE ਦੇ ਰੈਸਲਰ ਤੇ ਹਾਲੀਵੁੱਡ ਸਟਾਰ ਜੌਨ ਸੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਿੱਗ-ਬੌਸ 13 ਦੇ ਕੰਟੈਂਸਟੈਂਟ ਅਸੀਮ ਰਿਆਜ਼ ਦੀ ਤਸਵੀਰ ਨੂੰ ਸ਼ੇਅਰ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਤਸਵੀਰ ਨੂੰ ਕੋਈ ਕੈਪਸ਼ਨ ਨਹੀਂ ਦਿੱਤਾ ਹੈ। ਪਰ ਰਿਆਜ਼ ਦੇ ਫੈਨਸ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

hollywood star john cena
ਫ਼ੋਟੋ
author img

By

Published : Feb 6, 2020, 2:59 PM IST

ਮੁੰਬਈ: ਰਿਐਲਟੀ ਸ਼ੋਅ ਬਿੱਗ-ਬੌਸ 13 ਦੇ ਕੰਟੈਂਸਟੈਂਟ ਅਸੀਮ ਰਿਆਜ਼ ਦੀ ਫੈਨ ਫੌਲਇੰਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ੋਅ ਦੇ ਫਿਨਾਲੇ ਵਿੱਚ ਸਿਰਫ਼ 10 ਦਿਨ ਹੀ ਬਚੇ ਹਨ। ਇਸੇ ਦੌਰਾਨ WWE ਦੇ ਰੇੈਸਲਰ ਤੇ ਮਸ਼ਹੂਰ ਸੈਲਿਬ੍ਰਿਟੀ ਜੌਨ ਸੀਨਾ ਨੇ ਅਸੀਮ ਦੀ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਲੋਕ ਅੰਦਾਜ਼ਾ ਲੱਗਾ ਰਹੇ ਹਨ ਕਿ ਜੌਨ ਰਿਆਜ਼ ਨੂੰ ਸਪੋਰਟ ਕਰ ਰਹੇ ਹਨ।

ਹੋਰ ਪੜ੍ਹੋ: ਬਿੱਗ-ਬੌਸ ਉੱਤੇ ਬੋਲੀ ਤਾਪਸੀ, 'ਲੋਕ ਅਜਿਹੀ ਹਿੰਸਾ ਵਾਲੇ ਸ਼ੋਅ ਨੂੰ ਪਸੰਦ ਕਿਵੇਂ ਕਰ ਸਕਦੇ ਹਨ?'

ਹਾਲਾਂਕਿ ਉਨ੍ਹਾਂ ਨੇ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਦਿੱਤਾ ਹੈ। ਪਰ ਪੋਸਟ ਨੂੰ ਦੇਖ ਕੇ ਅਸੀਮ ਦੇ ਫੈਨਸ ਕਾਫ਼ੀ ਖ਼ੁਸ਼ ਹੋ ਗਏ। ਇਸ ਤੋਂ ਪਹਿਲਾ ਜੌਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਤਸਵੀਰ ਦੀ ਕੈਪਸ਼ਨ ਪੋਸਟ ਕਰਨ ਦਾ ਕੋਈ ਮਕਸਦ ਨਹੀਂ ਹੁੰਦਾ ਹੈ।

ਦਿਲਚਸਪ ਗੱਲ ਤਾਂ ਇਹ ਹੈ ਕਿ ਅਸੀਮ ਦੀ ਫ਼ੋਟੋ ਦੇਖ ਕੇ ਕਈ ਲੋਕਾਂ ਨੇ ਇਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਜੌਨ ਦਾ ਅਕਾਊਂਟ ਹੈਕ ਹੋ ਗਿਆ ਹੈ ਤੇ ਹੈਕਰ ਇਸ ਉੱਤੇ ਅਸੀਮ ਦੀ ਫ਼ੋਟੋ ਨੂੰ ਸ਼ੇਅਰ ਕਰ ਰਿਹਾ ਹੈ।

ਹੋਰ ਪੜ੍ਹੋ: ਜੇਲ੍ਹ ਬ੍ਰੇਕ ਦੀ ਸੱਚੀ ਘਟਨਾ ਉੱਤੇ ਅਧਾਰਿਤ ਫ਼ਿਲਮ 'Operation Parindey'

ਜ਼ਿਕਰੇਯੋਗ ਹੈ ਕਿ ਬਿੱਗ ਬੌਸ 13 ਦਾ ਫਿਨਾਲੇ 16 ਫਰਵਰੀ ਨੂੰ ਹੋਵੇਗਾ, ਜਿਸ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਹਾਲ ਸ਼ੋਅ ਵਿੱਚ ਅਸੀਮ ਤੋਂ ਇਲਾਵਾ ਸਿਧਾਰਥ ਸ਼ੁਕਲਾ, ਸ਼ਹਿਨਾਜ਼, ਆਰਤੀ ਸਿੰਘ, ਪਾਰਸ ਛਾਬੜਾ, ਮਹਿਰਾ ਸ਼ਰਮਾ ਤੇ ਰਸ਼ਮੀ ਦੇਸਾਈ ਬਚੇ ਹੋਏ ਹਨ।

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.