ਮੁੰਬਈ: ਬਿੱਗ ਬੌਸ 13 ਆਪਣੇ ਪਹਿਲੇ ਦਿਨ ਤੋਂ ਹੀ ਸੁਰਖੀਆਂ ਵਿੱਚ ਰਿਹਾ ਹੈ। ਹਾਲ ਹੀ ਵਿੱਚ ਖ਼ਬਰਾਂ ਆ ਰਹੀਆ ਹਨ ਕਿ ਹੁਣ ਹਿਮਾਂਸ਼ੀ ਖੁਰਾਣਾ ਦੀ ਵੀ ‘ਬਿੱਗ ਬੌਸ 13’ ‘ਚ ਐਂਟਰੀ ਹੋਵੇਗੀ। ਵੇਖਣਯੋਗ ਹੋਵੇਗਾ ਕਿ ਸ਼ਹਿਨਾਜ਼ ਤੇ ਹਿਮਾਂਸ਼ੀ ਦਾ ਕਿਸ ਤਰ੍ਹਾਂ ਨਾਲ ਪੇਚਾ ਪਵੇਗਾ।
ਹੋਰ ਪੜ੍ਹੋ: ਏ ਦਿਲ ਹੈ ਮੁਸ਼ਕਿਲ ਨੇ ਪੂਰੇ ਕੀਤੇ 3 ਸਾਲ, ਕਰਨ ਜੌਹਰ ਨੇ ਦੱਸਿਆ ਫ਼ਿਲਮ ਨੂੰ ਦਿਲ ਦੇ ਕਰੀਬ
ਹਿਮਾਂਸ਼ੀ ਦੀ ਬਿੱਗ ਬੌਸ 13 ਦੇ ਘਰ ‘ਚ ਵਾਈਲਡ ਕਾਰਡ ਐਂਟਰੀ ਹੁਣ ਪੱਕੀ ਹੋ ਗਈ ਹੈ ਤੇ ਉਹ 1 ਨਵੰਬਰ ਨੂੰ ਸ਼ਹਿਨਾਜ਼ ਨਾਲ ਬਿੱਗ ਬੌਸ ਵਿੱਚ ਧਮਾਲਾਂ ਪਾਉਣ ਲਈ ਆ ਰਹੀ ਹੈ। ਹਾਲਾਂਕਿ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ‘ਚ ਜਾਣ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਸੀ।
ਹੋਰ ਪੜ੍ਹੋ: ਕਿੰਗ ਖ਼ਾਨ ਦੀ ਦੀਵਾਲੀ ਪੋਸਟ 'ਤੇ ਲੋਕਾਂ ਨੇ ਕੀਤੀ ਟਿੱਪਣੀ, ਸ਼ਬਾਨਾ ਆਜ਼ਮੀ ਨੇ ਦਿੱਤਾ ਜਵਾਬ
ਪਰ ਰਿਪੋਰਟਾਂ ਮੁਤਾਬਿਕ, ਹਿਮਾਂਸ਼ੀ ਖੁਰਾਣਾ ਜਲਦ ਬਿੱਗ ਬੌਸ 13 ‘ਚ ਐਂਟਰੀ ਕਰੇਗੀ। ਦੱਸਣਯੋਗ ਹੈ ਕਿ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਹੁਣ ਬਿੱਗ ਬੌਸ 13 ਦੇ ਘਰ ‘ਚ ਜਾ ਕੇ ਹਿਮਾਂਸ਼ੀ ਤੇ ਸ਼ਹਿਨਾਜ਼ ਦਾ ਸਾਹਮਣਾ ਕਿਵੇਂ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਹਾਂ ਦੀ ਇਹ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਲੜਾਈ ਬਿੱਗ ਬੌਸ ਦੇ ਘਰ ‘ਚ ਖ਼ਤਮ ਹੁੰਦੀ ਹੈ ਜਾਂ ਹੋਰ ਵੱਧਦੀ ਹੈ, ਇਹ ਦੇਖਣਾ ਹੋਵੇਗਾ।