ETV Bharat / sitara

ਫ਼ਿਲਮ 'ਛਪਾਕ' ਦੇ ਪ੍ਰਦਰਸ਼ਨ 'ਤੇ ਲਗਾਈ ਦਿੱਲੀ ਹਾਈਕੋਰਟ ਨੇ ਪਾਬੰਧੀ

author img

By

Published : Jan 11, 2020, 5:31 PM IST

ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਛਪਾਕ' ਦੀ ਸਕ੍ਰੀਨਿੰਗ 'ਤੇ 15 ਜਨਵਰੀ ਤੋਂ ਰੋਕ ਲਗਾ ਦਿੱਤੀ ਹੈ। ਲਕਸ਼ਮੀ ਅਗਰਵਾਲ ਦੀ ਵਕੀਲ ਅਪਰਣਾ ਭੱਟ ਨੇ ਕ੍ਰੈਡਿਟ ਨਾ ਦੇਣ ਦਾ ਦਾਅਵਾ ਕਰਦਿਆਂ ਫ਼ਿਲਮ ਨੂੰ ਰਿਲੀਜ਼ ਨਾ ਹੋਣ ‘ਤੇ ਰੋਕ ਦੀ ਮੰਗ ਕੀਤੀ ਸੀ।

Film Chhapaak news
ਫ਼ੋਟੋ

ਨਵੀਂ ਦਿੱਲੀ: ਦੀਪਿਕਾ ਪਾਦੁਕੋਣ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਛਪਾਕ' ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਦਿੱਲੀ ਹਾਈਕੋਰਟ ਨੇ ਫ਼ਿਲਮ ਦੇ ਪ੍ਰਦਰਸ਼ਨ 'ਤੇ 15 ਜਨਵਰੀ ਤੋਂ ਰੋਕ ਲਗਾ ਦਿੱਤੀ ਹੈ। ਜੱਜ ਪ੍ਰਤਿਭਾ ਐਮ. ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਪਾਬੰਦੀ 15 ਜਨਵਰੀ ਤੋਂ ਮਲਟੀਪਲੈਕਸ ਅਤੇ ਲਾਈਵ ਸਟ੍ਰੀਮਿੰਗ ਐਪਸ 'ਤੇ ਲਾਗੂ ਹੋਵੇਗੀ, ਜਦਕਿ ਦੂਜੇ ਮਾਧਿਅਮ' ਤੇ, ਇਹ ਪਾਬੰਦੀ 17 ਜਨਵਰੀ ਤੋਂ ਲਾਗੂ ਹੋਵੇਗੀ।

ਇਹ ਵੀ ਪੜ੍ਹੋ:ਤੇਜ਼ਾਬ ਪੀੜਤਾਂ ਨੂੰ ਫਿਲਮ 'ਛਪਾਕ' ਵਿਖਾਏਗੀ ਪੰਜਾਬ ਸਰਕਾਰ

ਇਹ ਫ਼ੈਸਲਾ ਵਕੀਲ ਅਪਰਣਾ ਭੱਟ ਦੀ ਪਟੀਸ਼ਨ 'ਤੇ ਲਿਆ ਗਿਆ ਹੈ। ਦਰਅਸਲ, ਅਪਰਨਾ ਭੱਟ ਨੇ ਹੀ ਤੇਜ਼ਾਬੀ ਹਮਲਾ ਪੀੜਤਾ ਲਕਸ਼ਮੀ ਅਗਰਵਾਲ ਦਾ ਕੇਸ ਲੜਿਆ ਸੀ। ਅਪਰਨਾ ਭੱਟ ਮੁਤਾਬਿਕ ਉਸ ਨੇ ਫ਼ਿਲਮ ਬਣਾਉਣ 'ਚ ਫ਼ਿਲਮਮੇਕਰਸ ਦੀ ਮਦਦ ਵੀ ਕੀਤੀ ਪਰ ਉਸ ਨੂੰ ਕ੍ਰੇਡਿਟ ਨਹੀਂ ਦਿੱਤਾ ਗਿਆ।

ਦੱਸ ਦਈਏ ਕਿ ਅਪਰਣਾ ਭੱਟ ਦੀ ਇਸ ਮੰਗ ਉੱਤੇ ਸ਼ੁੱਕਰਵਾਰ ਨੂੰ ਸੁਣਵਾਈ ਵੇਲੇ ਨਿਰਮਾਤਾਵਾਂ ਨੇ ਹਾਈ ਕੋਰਟ ਵਿੱਚ ਕਿਹਾ ਕਿ ਭੱਟ ਨੂੰ ਫ਼ਿਲਮ ਵਿੱਚ ਕ੍ਰੈਡਿਟ ਲੈਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫ਼ਿਲਮ ਦੀ ਸਕ੍ਰੀਪਟ ਨੂੰ ਲੈਕੇ ਵੀ ਵਿਵਾਦ ਹੋ ਚੁੱਕਾ ਹੈ।

ਲੇਖਕ ਰਾਕੇਸ਼ ਭਾਰਤੀ ਨੇ ਫ਼ਿਲਮ ਦੀ ਕਹਾਣੀ ਨੂੰ ਲੈਕੇ ਮਾਮਲਾ ਦਰਜ ਕਰਵਾਇਆ ਸੀ। ਰਾਕੇਸ਼ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੇਜ਼ਾਬੀ ਹਮਲਾ ਪੀੜਤ ਦੇ ਜੀਵਨ 'ਤੇ ਕਹਾਣੀ ਲਿਖੀ ਸੀ, ਉਸ ਨੂੰ ਵੀ ਫ਼ਿਲਮ 'ਚ ਕ੍ਰੈਡਿਟ ਦਿੱਤਾ ਜਾਵੇ। ਇਸ ਤੋਂ ਬਾਅਦ ਬੌਂਬੇ ਹਾਈ ਕੋਰਟ ਨੇ ਕਿਹਾ ਸੀ ਕਿ ਸੱਚੀ ਘਟਨਾਵਾਂ ਤੋਂ ਪ੍ਰੇਰਿਤ ਕਿਸੇ ਵੀ ਕਹਾਣੀ ਉੱਤੇ ਕਾਪੀਰਾਈਟ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.