ਲੁਧਿਆਣਾ: ਫ਼ਿਲਮ ਅਰਦਾਸ ਦੀ ਕਾਮਯਾਬੀ ਤੋਂ ਬਾਅਦ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਲੋਕਾਂ ਨੂੰ ਸਮਾਜ ਪ੍ਰਤੀ ਸੁਨੇਹਾ ਦੇਣ ਲਈ ਫ਼ਿਲਮ ਦੇ ਸਟਾਰ ਕਾਸਟ ਲਗਾਤਾਰ ਇੱਕ ਤੋਂ ਦੂਜੇ ਸ਼ਹਿਰ ਜਾ ਰਹੇ ਹਨ। ਇਸ ਨੂੰ ਲੈ ਕੇ ਅੱਜ ਫ਼ਿਲਮ 'ਅਰਦਾਸ ਕਰਾਂ' ਦੀ ਸਟਾਰ ਕਾਸਟ ਸੋਲੀਟੇਅਰ ਮਾਲ ਪਹੁੰਚੇ। ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਜਿੱਥੇ ਫ਼ਿਲਮ ਬਾਰੇ ਵਿਚਾਰ ਚਰਚਾ ਕੀਤੀ ਉੱਥੇ ਹੀ ਉਨ੍ਹਾਂ ਨੇ ਸਿਆਸਤ ਨੂੰ ਲੈ ਕੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਸਿਆਸਤ ਤੋਂ ਉੱਠ ਗਿਆ ਹੈ ਅਤੇ ਲੋਕ ਆਪਣੀ ਮਰਜ਼ੀ ਨਾਲ ਸਿਆਸਤ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ 'ਤੇ ਕਿਸੇ ਪ੍ਰਕਾਰ ਦਾ ਬਿਆਨ ਨਹੀਂ ਦਿੱਤਾ ਤੇ ਕਿਹਾ "ਉਹ ਲੰਮੀਂ ਬਹਿਸ ਦਾ ਵਿਸ਼ਾ ਹੈ"। ਸੁਸ਼ਮਾ ਸਵਰਾਜ ਦੇ ਦੇਹਾਂਤ ਤੇ ਅਫ਼ਸੋਸ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਕਾਬਿਲ ਲੀਡਰ ਸਨ ਤੇ ਉਨ੍ਹਾਂ ਦੀ ਇਮਾਨਦਾਰੀ ਵਾਲੀ ਛਵੀ ਸਾਰੀ ਉਮਰ ਜ਼ਿਊਂਦਾ ਰਹੇਗੀ।