ਮੁੰਬਈ: ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਕਿਸਾਨ ਅੰਦੋਲਨ ਉੱਤੇ ਚੁੱਪ ਹਨ ਪਰ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਹਲ ਕਢਣ ਦੀ ਅਪੀਲ ਕੀਤੀ ਹੈ।
ਲੰਘੇ ਦਿਨੀ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਉਹ ਟਵੀਟ ਹਟਾ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਕੇਂਦਰ ਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਹਲ ਕਢਣ ਦੀ ਅਪੀਲ ਕੀਤੀ ਸੀ।
ਟਵੀਟ ਹੋਣ ਮਗਰੋਂ ਇੱਕ ਟਵਿੱਟਰ ਯੂਜ਼ਰ ਨੇ ਧਰਮਿੰਦਰ ਨੂੰ ਉਸ ਟਵੀਟ ਦਾ ਸਕਰੀਨ ਸ਼ੌਟ ਭੇਜ ਕੇ ਸਵਾਲ ਪੁੱਛਿਆ ਕਿ ਤੁਸੀਂ ਇਹ ਡਿਲੀਟ ਕਿਉਂ ਕੀਤਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੈਂ ਇਹ ਟਵੀਟ ਇਸ ਲਈ ਹਟਾ ਲਿਆ, ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾਲਾਂ ਕੱਢ ਸਕਦੇ ਹੋ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।'
ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਨੇ ਇਹ ਟਵੀਟ ਆਪਣੇ ਪੁੱਤਰ ਤੇ ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਕਹਿਣ 'ਤੇ ਹਟਾਇਆ ਹੋਵੇਗਾ। ਜਦੋਂ ਧਰਮੇਂਦਰ ਨੂੰ ਟਵਿਟਰ ਯੂਜ਼ਰ ਨੇ ਅਜਿਹਾ ਸਵਾਲ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਿ ਸਕਦਾ।