ਮੁੰਬਈ :ਬ੍ਰਹਿਮੁੰਬਈ ਮਹਾਂਨਗਰ ਮਿਊਂਸੀਪੈਲਿਟੀ (ਬੀਐਮਸੀ) ਨੇ ਅਦਾਕਾਰ ਸੋਹੇਲ ਖ਼ਾਨ, ਅਰਬਾਜ਼ ਖਾਨ ਅਤੇ ਨਿਰਵਾਨ ਖਾਨ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਬੀਐਮਸੀ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇਹ ਕੇਸ ਦਾਇਰ ਕੀਤਾ ਹੈ।
ਦਰਅਸਲ, 25 ਜਨਵਰੀ ਨੂੰ ਇਹ ਸਾਰੇ ਯੂਏਈ ਤੋਂ ਮੁੰਬਈ ਆਏ ਸਨ। ਨਿਯਮਾਂ ਦੇ ਮੁਤਾਬਕ, ਸਭ ਨੂੰ ਸੱਤ ਦਿਨਾਂ ਲਈ ਕੁਆਰਨਟਿਨ ਰਹਿਣਾ ਸੀ।
ਇਨ੍ਹਾਂ ਨੇ ਬੀਐਮਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਹੋਟਲ ਤਾਜ 'ਚ ਕੁਆਰਨਟਿਨ ਦੇ ਲਈ ਕਮਰੇ ਬੁੱਕ ਕੀਤੇ ਹਨ, ਪਰ ਉਹ ਉਥੋਂ ਬੀਐਮਸੀ ਨੂੰ ਬਿਨਾਂ ਦੱਸੇ ਘਰ ਚਲੇ ਗਏ।
ਬੀਐਮਸੀ ਨੇ ਖ਼ਾਰ ਪੁਲਿਸ ਸਟੇਸ਼ਨ 'ਚ ਇਨ੍ਹਾਂ ਸਭ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਰਾਤ ਭਰ ਕੁਆਰਨਟਿਨ ਸੈਂਟਰ 'ਚ ਰੱਖ ਸਕਦੀ ਹੈ।