ETV Bharat / sitara

ਬਾਲੀਵੁੱਡ ਦੀਆਂ ਦੋ ਫ਼ਿਲਮਾਂ ਦੇ ਗਾਣੇ ਹੋਏ ਇੱਕੋਂ ਹੀ ਦਿਨ ਰਿਲੀਜ਼, ਮਚਾਈਆਂ ਧੂੰਮਾਂ - bollywood latest news

ਭਾਰਤੀ ਸਿਨੇਮਾ ਦੇ ਦੋ ਵੱਡੇ ਨਾਚ ਕਲਾਕਾਰ ਇਕੋ ਫਿਲਮ "ਵਾਰ" ਵਿਚ ਇਕੱਠੇ ਆ ਰਹੇ ਹਨ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੇ ਨਾਚ ਦੇ ਦੀਵਾਨੇ ਉਨ੍ਹਾਂ ਦੇ ਨਵੇਂ ਵੀਡੀੳ ਵਿਚ ਦੋਵਾਂ ਵਲੋਂ ਕੀਤੇ ਨਾਚ ਦਾ ਪੂਰਾ ਲੁਤਫ ਉਠਾੳਣਗੇ। ਨਵਾਂ ਵੀਡੀਓ ਸ਼ਨੀਵਾਰ ਨੂੰ ਮੀਡੀਆ ਸਫਾਂ ਵਿਚ ਆਇਆ ਹੈ। ਬਾਕੀ ਪ੍ਰਿਅੰਕਾ ਚੋਪੜਾ ਦੀ ਫਿਲਮ ਦਾ ਵੀ ਨਵੇਂ ਗਾਣੇ ਨੇ ਦਸਤਕ ਦਿੱਤੀ ਹੈ

ਫ਼ੋਟੋ
author img

By

Published : Sep 21, 2019, 7:02 PM IST

ਮੁੰਬਈ: ਹਾਲ ਹੀ ਵਿੱਚ ਬਾਲੀਵੁੱਡ ਦੀਆਂ 2 ਵੱਡੀਆਂ ਫ਼ਿਲਮਾਂ ਦੇ ਗਾਣੇ ਰਿਲੀਜ਼ ਹੋਏ ਹਨ। ਰਿਤੀਕ ਤੇ ਟਾਈਗਰ ਦੀ ਸਟਰਾਰ ਫ਼ਿਲਮ 'ਵਾਰ' ਦਾ ਨਵਾਂ ਗਾਣਾ 'ਜੈ ਜੈ ਸ਼ਿਵ ਸ਼ੰਕਰ' ਰਿਲੀਜ਼ ਹੋਇਆ ਹੈ, ਤੇ ਇਸ ਦੇ ਨਾਲ ਹੀ ਹਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰ ਰਹੀ ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਗਾਣਾ 'ਦਿਲ ਹੀ ਤੋਂ ਹੈ' ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ: ਮਿਸ ਵਰਡਲ ਦਾ ਸੁਪਨਾ ਵੇਖਦੀ ਹੈ ਸੇਜਲ ਗੁਪਤਾ

ਜੇ ਗੱਲ ਕਰੀਏ ਰਿਤਿਕ ਤੇ ਟਾਈਗਰ ਦੀ ਫ਼ਿਲਮ ਦੇ ਗਾਣੇ ਦੀ ਤਾਂ ਦੋਵੇਂ ਹੀ ਅਦਾਕਾਰ ਇਸ ਗਾਣੇ ਵਿੱਚ ਆਪਣੇ- ਆਪਣੇ ਅੰਦਾਜ਼ 'ਚ ਨੱਚਦੇ ਹੋਏ ਨਜ਼ਰ ਆ ਰਹੇ ਹਨ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਨੇ ਇਸ ਵੀਡੀਓ ਸ਼ੂਟ ਤੋਂ ਪਹਿਲਾਂ ਲੱਗਭੱਗ 21 ਦਿਨਾਂ ਤੱਕ ਇਸ ਗਾਣੇ ਵਿਚਲੇ ਨਾਚ ਦਾ ਅਭਿਆਸ ਕੀਤਾ ਸੀ। ਵੀਡੀਓ ਦੀ ਸ਼ੁਰੂਆਤ ਵਿੱਚ, ਟਾਈਗਰ ਦਾ ਡਾਂਸ ਦੇਖਣ ਨੂੰ ਮਿਲਦਾ ਤੇ ਉਸ ਦੇ ਨਾਲ ਹੀ ਰਿਤਿਕ ਦੀ ਐਂਟਰੀ ਹੁੰਦੀ ਹੈ।

ਇਸ ਦੇ ਨਾਲ ਹੀ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਫਰਹਾਨ ਅਖ਼ਤਰ ਦੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦੇ ਟ੍ਰੇਲਰ ਤੋਂ ਬਾਅਦ, ਫ਼ਿਲਮ ਦਾ ਪਹਿਲਾ ਗਾਣਾ ਵੀ ਰਿਲੀਜ਼ ਹੋਇਆ ਹੈ। ਗਾਣੇ ਦਾ ਨਾਂਅ 'ਦਿਲ ਹੀ ਤੋਂ ਹੈ' ਹੈ ਤੇ ਇਸ ਫ਼ਿਲਮ 'ਚ ਫਰਹਾਨ ਤੇ ਪ੍ਰਿਅੰਕਾ ਦੀ ਲਵ ਕੈਮਿਸਟਰੀ ਨਜ਼ਰ ਆਵੇਗੀ। 2 ਮਿੰਟ 23 ਸੈਕਿੰਡ ਦਾ ਇਹ ਗਾਣਾ ਕਾਫ਼ੀ ਰੋਮਾਂਟਿਕ ਹੈ। ਗਾਣੇ ਵਿੱਚ ਪ੍ਰਿਅੰਕਾ ਅਤੇ ਫਰਹਾਨ ਦੀ ਪ੍ਰੇਮ ਕਹਾਣੀ ਦਾ ਸਫ਼ਰ ਵੀ ਦੇਖਣ ਨੂੰ ਮਿਲ ਰਿਹਾ। ਗਾਣੇ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ।

ਹੋਰ ਪੜ੍ਹੋ: Birthday Special: 39 ਸਾਲ ਦੀ ਹੋਈ ਬੇਬੋ, ਰਿਫ਼ਿਊਜ਼ੀ ਫ਼ਿਲਮ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਰਿਤਿਕ ਰੋਸ਼ਣ ਅਤੇ ਟਾਈਗਰ ਦੀ ਫ਼ਿਲਮ 2 ਅਕਤੂਬਰ ਨੂੰ ਸਿਨੇਮਾ-ਘਰਾਂ ਵਿੱਚ ਰਿਲੀਜ਼ ਹੋਵੇਗੀ ਅਤੇ ਪ੍ਰਿਅੰਕਾ ਦੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Intro:Body:

Arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.