ETV Bharat / sitara

GOOD NEWWZ: ਰਿਲੀਜ਼ ਹੋਣ ਤੋਂ ਪਹਿਲਾ ਹੀ ਫ਼ਿਲਮ ਦਾ ਗਾਣਾ ਆਇਆ ਟ੍ਰੈਂਡਿੰਗ ਵਿੱਚ - film Good Newwz

ਫ਼ਿਲਮ 'Good Newwz' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਫ਼ਿਲਮ ਦਾ ਪਹਿਲਾ ਗਾਣਾ 'Chandigarh Mein' ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰ ਰਿਹਾ ਹੈ।

ਫ਼ੋਟੋ
author img

By

Published : Nov 25, 2019, 8:33 PM IST

ਚੰਡੀਗੜ੍ਹ: ਬਾਲੀਵੁੱਡ ਦੀ ਨਵੀਂ ਫ਼ਿਲਮ 'Good Newwz' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾ ਇਸ ਫ਼ਿਲਮ ਦੇ ਟ੍ਰੇਲਰ ਨੇ ਚਾਰੇ ਪਾਸੇ ਕਾਫ਼ੀ ਧੂੰਮਾਂ ਪਾ ਦਿੱਤੀਆਂ ਸੀ ਤੇ ਹੁਣ ਫ਼ਿਲਮ ਦੇ ਕਲਾਕਾਰ ਚੰਡੀਗੜ੍ਹ ਵਿੱਚ ਧਮਾਲਾਂ ਪਾਉਣ ਲਈ ਜਲਦ ਆ ਰਹੇ ਹਨ।

ਹੋਰ ਪੜ੍ਹੋ: GOOD NEWWZ: ਕਰੀਨਾ ਕਪੂਰ ਨੂੰ ਹੋਇਆ Baby Fever, ਸਾਂਝੀ ਕੀਤੀ ਮੈਡੀਕਲ ਰਿਪੋਰਟ

ਦਰਅਸਲ ਫ਼ਿਲਮ 'Good Newwz' ਦੇ ਸਾਰੇ ਕਲਾਕਾਰ ਫ਼ਿਲਮ ਦੀ ਪ੍ਰੋਮੋਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਆ ਰਹੇ ਹਨ, ਜਿਸ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਦਿਲਜੀਤ ਨੇ ਇੱਕ ਪ੍ਰੋਮੋ ਆਪਣੇ ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਡਾਂਸ ਸਟੈਪ ਕਰਦੇ ਦਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਫ਼ਿਲਮ ਦੀ ਕਾਸਟ ਫ਼ਿਲਮ ਦੇ ਪਹਿਲੇ ਗਾਣੇ 'Chandigarh Mein' ਉੱਤੇ ਡਾਂਸ ਕਰ ਰਹੇ ਹਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਸੇ ਡਾਂਸ ਦੀ ਵੀਡੀਓ ਬਣਾ ਕੇ #ChandigarhStep ਅਤੇ #GoodNewwz ਨਾਲ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਲਈ ਕਹਿ ਰਹੇ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਗਾਣਾ ਕਾਫ਼ੀ ਟ੍ਰੈਂਡ ਕਰਨ ਲੱਗ ਪਿਆ ਹੈ।

ਹੋਰ ਪੜ੍ਹੋ: ਬੌਬ ਬਿਸਵਾਸ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਭਿਸ਼ੇਕ ਬੱਚਨ

ਫ਼ਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਦਿਲਜੀਤ ਇਸ ਤੋਂ ਪਹਿਲਾਂ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਰਾਜ ਮਹਿਤਾ ਵੱਲੋਂ ਨਿਰਦੇਸ਼ਤ 'ਗੁੱਡ ਨਿਊਜ਼' ਇਸ ਸਾਲ 27 ਦਸੰਬਰ ਨੂੰ ਕ੍ਰਿਸਮਿਸ ਮੌਕੇ ਰਿਲੀਜ਼ ਹੋਵੇਗੀ।

Intro:Body:

v

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.