ਮੁੰਬਈ: ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਬਾਲੀਵੁੱਡ ਨੇ ਅਦਾਕਾਰ ਰਿਸ਼ੀ ਕਪੂਰ ਨੂੰ ਗੁਆਇਆ ਹੈ, ਜੋ ਪਿਛਲੇ ਦੋ ਸਾਲਾਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜ੍ਹਤ ਸੀ। ਵਿਦੇਸ਼ ਤੋਂ ਆਪਣਾ ਇਲਾਜ਼ ਕਰਵਾਉਣ ਤੋਂ ਬਾਅਦ ਅਦਾਕਾਰ ਰਿਸ਼ੀ ਕਪੂਰ ਆਪਣੀ ਅਗਲੀ ਫ਼ਿਲਮ 'ਸ਼ਰਮਾ ਜੀ ਨਮਕੀਨ' ਦੀ ਸ਼ੂਟਿੰਗ ਕਰ ਰਹੇ ਸੀ, ਜੋ ਕਿ ਰਿਤੇਸ਼ ਸਿਧਾਵਨੀ ਤੇ ਫ਼ਰਹਾਨ ਅਖ਼ਤਰ ਦੇ ਐਕਸੇਲ ਏਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਰਿਸ਼ੀ ਕਪੂਰ ਇਸ ਵਿੱਚ ਮੁੱਖ ਭੂਮਿਕਾ ਵਿੱਚ ਹਨ।
- " class="align-text-top noRightClick twitterSection" data="
">
ਇਹ ਫ਼ਿਲਮ ਲਗਭਗ ਪੂਰੀ ਹੋ ਗਈ ਸੀ, ਇਸ ਦੀ ਸਿਰਫ਼ ਕੁਝ ਹੀ ਦਿਨਾਂ ਦੀ ਸ਼ੂਟਿੰਗ ਬਾਕੀ ਸੀ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਰਿਸ਼ੀ ਕਪੂਰ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਸੀ ਤੇ ਪਹਿਲਾ ਹੀ ਇਸ ਦੇ ਪ੍ਰਮੁੱਖ ਭਾਗ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਸੀ। ਸ਼ੂਟਿੰਗ ਦਾ ਸਿਰਫ਼ ਕੁਝ ਹੀ ਹਿੱਸਾ ਬਾਕੀ ਸੀ। ਇਹ ਰਿਸ਼ੀ ਕਪੂਰ ਦਾ ਆਖ਼ਰੀ ਪ੍ਰੋਜੈਕਟ ਸੀ ਜੋ ਪੂਰਾ ਹੋਣ ਵਾਲਾ ਸੀ।
ਸੂਤਰਾ ਨੇ ਇਹ ਵੀ ਕਿਹਾ ਕਿ ਰਿਤੇਸ਼ ਤੇ ਫ਼ਰਹਾਨ ਫ਼ਿਲਮ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਬੇਹੱਦ ਬਰੀਕੀ ਨਾਲ ਕੰਮ ਕਰ ਰਹੇ ਹਨ ਤੇ ਇਨ੍ਹਾਂ ਤਾਂ ਤਹਿਤ ਹੈ ਕਿ ਫ਼ਿਲਮ ਨੂੰ ਪੂਰਾ ਕੀਤਾ ਜਾਵੇਗਾ ਤੇ ਲੌਕਡਾਊਨ ਤੋਂ ਬਾਅਦ ਰਿਲੀਜ਼ ਵੀ ਹੋਵੇਗੀ। ਇਸ ਫ਼ਿਲਮ ਵਿੱਚ ਰਿਸ਼ੀ ਕਪੂਰ ਤੋਂ ਇਲਾਵਾ ਜੂਹੀ ਚਾਵਲਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।