ETV Bharat / sitara

ਫਰਾਹ ਖ਼ਾਨ ਅਤੇ ਸ਼ੈੱਫ਼ ਵਿਕਾਸ ਖੰਨਾ ਨੇ ਪ੍ਰਵਾਸੀ ਔਰਤਾਂ ਨੂੰ ਦਾਨ ਕੀਤੇ ਸੈਨੇਟਰੀ ਨੈਪਕੀਨ - ਸੈਨੇਟਰੀ ਨੈਪਕੀਨ

ਬਾਲੀਵੁੱਡ ਦੀ ਨਾਮੀ ਫਿਲਮ ਨਿਰਮਾਤਾ ਫਰਾਹ ਖਾਨ ਅਤੇ ਸ਼ੈੱਫ ਵਿਕਾਸ ਖੰਨਾ ਨੇ ਇਕੱਠੇ ਹੋ ਕੇ ਪ੍ਰਵਾਸੀ ਮਜ਼ਦੂਰ ਔਰਤਾਂ ਨੂੰ 72,000 ਸੈਨੇਟਰੀ ਪੈਡ ਦਾਨ ਕੀਤੇ।

Farah Khan, chef Vikas Khanna donate sanitary napkins
ਫਰਾਹ ਖ਼ਾਨ ਅਤੇ ਸ਼ੈੱਫ਼ ਵਿਕਾਸ ਖੰਨਾ ਨੇ ਪ੍ਰਵਾਸੀ ਔਰਤਾਂ ਨੂੰ ਦਾਨ ਕੀਤੇ ਸੈਨੇਟਰੀ ਨੈਪਕੀਨ
author img

By

Published : May 21, 2020, 7:58 AM IST

ਮੁੰਬਈ: ਫਿਲਮ ਨਿਰਮਾਤਾ ਫਰਾਹ ਖਾਨ ਅਤੇ ਸ਼ੈੱਫ ਵਿਕਾਸ ਖੰਨਾ ਨੇ ਇਕੱਠੇ ਹੋ ਕੇ ਪ੍ਰਵਾਸੀ ਮਜ਼ਦੂਰ ਔਰਤਾਂ ਨੂੰ 72,000 ਸੈਨੇਟਰੀ ਪੈਡ ਦਾਨ ਕੀਤੇ। ਦੋਹਾਂ ਨੇ ਮਿਲ ਕੇ ਪ੍ਰਵਾਸੀ ਔਰਤਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਹ ਬੀੜਾ ਚੁੱਕਿਆ।

ਫਰਾਹ ਖਾਨ ਮੁੰਬਈ ਵਿੱਚ ਆਈਸੋਲੇਸ਼ਨ ਵਾਰਡ ਦੀ ਨਿਗਰਾਨੀ ਰੱਖ ਰਹੀ ਹੈ ਅਤੇ ਵਿਕਾਸ ਖੰਨਾ ਇਸ ਸਮੇਂ ਨਿਊ ਯਾਰਕ ਵਿੱਚ ਰਹਿ ਰਹੇ ਹਨ। ਜਾਣਕਾਰੀ ਮੁਤਾਬਕ ਦੋਹਾਂ ਨੇ ਫ਼ੋਨ 'ਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਅਤੇ ਦਾਨ ਕਰਨ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ: ਸਲਮਾਨ ਨੇ ਮੁੰਬਈ ਪਹੁੰਚ ਕੇ ਕੀਤੀ ਆਪਣੇ ਮਾਤਾ-ਪਿਤਾ ਨਾਲ ਮੁਲਾਕਾਤ

ਇਸ ਪਹਿਲਕਦਮ ਬਾਰੇ ਗੱਲ ਕਰਦਿਆਂ ਫਰਾਹ ਨੇ ਕਿਹਾ ਕਿ ਅਨਿਸ਼ਚਿਤਤਾ ਅਤੇ ਪ੍ਰੇਸ਼ਾਨੀ ਦੇ ਸਮੇਂ, ਇਹ ਜਾਣ ਕੇ ਮੈਨੂੰ ਬਹੁਤ ਰਾਹਤ ਮਿਲਦੀ ਹੈ ਕਿ ਅਜਿਹੇ ਲੋਕ ਵੀ ਹਨ ਜੋ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਆਪਣੇ ਨਾਲੋਂ ਵੱਧ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਕਾਸ 'ਤੇ ਬਹੁਤ ਮਾਣ ਹੈ, ਜੋ ਨਿਊ ਯਾਰਕ ਤੋਂ ਚੈਰੀਟੇਬਲ ਕੰਮ ਕਰ ਰਿਹਾ ਹੈ।

ਔਰਤਾਂ ਨੂੰ ਸੈਨੇਟਰੀ ਪੈਡ ਦਿੰਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਮਾਜਕ ਦੂਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.