ETV Bharat / sitara

ਧਰਮਿੰਦਰ ਦੀ ਸਿਹਤ 'ਚ ਸੁਧਾਰ, ਪੋਸਟ ਕਰ ਦਿੱਤੀ ਜਾਣਕਾਰੀ - Dharmendra health news

83 ਸਾਲਾ ਅਭਿਨੇਤਾ ਧਰਮਿੰਦਰ ਕਈ ਦਿਨਾਂ ਤੋਂ ਡੇਂਗੂ ਨਾਲ ਪੀੜਤ ਸਨ, ਹਸਪਤਾਲ ਤੋਂ ਘਰ ਪਰਤਨ ਮਗਰੋਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਤੇ ਪ੍ਰਸ਼ੰਸਕਾਂ ਨੂੰ ਦੁਆਵਾਂ ਲਈ ਧੰਨਵਾਦ ਕੀਤਾ।

ਫ਼ੋਟੋ।
author img

By

Published : Oct 12, 2019, 8:07 AM IST

ਨਵੀਂ ਦਿੱਲੀ: ਡੇਂਗੂ ਨਾਲ ਪੀੜਤ ਅਦਾਕਾਰ ਧਰਮਿੰਦਰ ਨੇ ਸ਼ੁੱਕਰਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। 83 ਸਾਲਾ ਅਭਿਨੇਤਾ ਨੂੰ ਪਿਛਲੇ ਹਫ਼ਤੇ ਖਾਰ ਉਪਨਗਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ,' ਦੋਸਤੋ, ਲਖਨਊ ਚਲਾ ਗਿਆ ਸੀ। ਅਚਾਨਕ, ਡੇਂਗੂ ਨਾਂਅ ਦੀ ਬਿਮਾਰੀ ਨੇ ਆ ਘੇਰਿਆ... ਹੁਣ ਥੋੜਾ ਆਰਾਮ ਹੈ।' ਉਨ੍ਹਾਂ ਅੱਗੇ ਕਿਹਾ, "ਮੈਂ ਤੁਹਾਡੇ ਸਾਰੇ ਪਿਆਰੇ ਮਿੱਤਰਾਂ ਦੀਆਂ ਦੁਆਵਾਂ ਨਾਲ ਚੰਗਾ ਹੋ ਗਿਆ ਹਾਂ।"

ਫ਼ੋਟੋ।
ਫ਼ੋਟੋ।

ਦੱਸਣਯੋਗ ਹੈ ਕਿ ਅਦਾਕਾਰ ਧਰਮਿੰਦਰ ਪਿਛਲੇ ਦਿਨੀਂ ਡੇਂਗੂ ਤੋਂ ਪੀੜਤ ਸੀ। ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਭਿਨੇਤਾ ਨੂੰ ਪਿਛਲੇ ਹਫਤੇ ਖਾਰ ਉਪਨਗਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 3 ਦਿਨਾਂ ਦੇ ਇਲਾਜ਼ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਕਾਫ਼ੀ ਫਰਕ ਹੈ। ਹੁਣ ਖਬਰਾਂ ਹਨ ਕਿ ਧਰਮਿੰਦਰ ਆਪਣੇ ਪਰਿਵਾਰ ਨਾਲ ਘਰ ਚਲੇ ਗਏ ਹਨ।

ਮਲਕੀਤ ਸਿੰਘ ਨੇ ਦਿੱਤੀ ਗੁਰਦਾਸ ਮਾਨ ਵਿਵਾਦ ਉੱਤੇ ਟਿੱਪਣੀ

ਧਰਮਿੰਦਰ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੇ ਫਾਰਮ ਹਾਉਸ ਤੋਂ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਸਾਰੀਆਂ ਵਿਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਅਦਾਕਾਰ ਧਰਮਿੰਦਰ ਨੇ 'ਸ਼ੋਲੇ', 'ਧਰਮ ਵੀਰ', 'ਆਂਖੇਂ', 'ਯਮਲਾ ਪਗਲਾ ਦੀਵਾਨਾ', 'ਚੁਪਕੇ ਚੁਪਕੇ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

Intro:Body:

Neha

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.