ਮੁੰਬਈ : ਸਾਊਥ ਸਿਨੇਮਾ ਅਤੇ ਬਾਲੀਵੁੱਡ ਦੇ ਉੱਘੇ ਕਲਾਕਾਰ 'ਧਨੁਸ਼' ਹੁਣ ਹਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਫ਼ਿਲਮ ਦਾ ਨਾਂਅ ਹੈ "The ExtraOrdinary Journey of the Fakir" ਇਸ ਫ਼ਿਲਮ ਦੇ ਤਜ਼ੁਰਬੇ ਬਾਰੇ ਜਦੋਂ 'ਧਨੁਸ਼' ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਸਫ਼ਰ 'ਚ ਉਨ੍ਹਾਂ ਨੇ ਬਹੁਤ ਕੁਝ ਨਵਾਂ ਸਿੱਖਿਆ ਹੈ।
ਤੇਲਗੂ ਅਤੇ ਹਿੰਦੀ ਭਾਸ਼ਾ 'ਚ ਕੰਮ ਕਰਨ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ 'ਧਨੁਸ਼' ਅੰਗਰੇਜ਼ੀ 'ਚ ਕੰਮ ਕਰ ਰਹੇ ਹਨ। ਅੰਗਰੇਜ਼ੀ ਭਾਸ਼ਾ 'ਚ ਕੰਮ ਕਰਨ 'ਤੇ ਧਨੁਸ਼ ਨੂੰ ਕੋਈ ਦਿੱਕਤ ਆਈ ਜਾਂ ਨਹੀਂ ਇਸ ਗੱਲ ਦਾ ਜਵਾਬ ਉਨ੍ਹਾਂ ਇਸ ਪ੍ਰਕਾਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਿਕ "The ExtraOrdinary Journey of the Fakir" ਦੀ ਸ਼ੂਟਿੰਗ ਭਾਰਤ, ਬੈਲਡੀਅਮ, ਪੈਰਿਸ ਅਤੇ ਰੋਮ 'ਚ ਹੋਈ ਹੈ। ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਉਨ੍ਹਾਂ ਆਪਣੇ ਟ੍ਰੈਵਲ ਦੇ ਤਜ਼ੁਰਬੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਅਦਾਕਾਰਾ "BERENICE BEJO" ਆਸਕਰ ਅਵਾਰਡ ਲਈ ਨੌਮੀਨੇਟ ਹੋ ਚੁੱਕੀ ਹੈ। ਆਪਣੀ ਪਹਿਲੀ ਹਾਲੀਵੁੱਡ ਫ਼ਿਲਮ 'ਚ "BERENICE BEJO" ਨਾਲ ਕੰਮ ਕਰਨ ਤੇ ਧਨੁਸ਼ ਨੇ ਕਿਹਾ ਉਹ ਬਹੁਤ ਹੀ ਮਿਹਨਤੀ ਅਦਾਕਾਰਾ ਹੈ।
ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਦੋਂ ਧਨੁਸ਼ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਹ ਬਹੁਤ ਜ਼ਲਦ ਫ਼ਿਲਮ ਰਾਂਝਣਾ ਦੇ ਨਿਰਦੇਸ਼ਕ ਆਨੰਦ ਰਾਏ ਨਾਲ ਫ਼ਿਲਮ ਕਰਨ ਜਾ ਰਹੇ ਹਨ।
ਦੱਸ ਦਈਏ ਕਿ "The ExtraOrdinary Journey of the Fakir" ਫ਼ਿਲਮ 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।