ETV Bharat / sitara

ਸਨੀ ਦਿਉਲ ਦੇ ਹੱਥਾਂ 'ਚ ਲੱਡੂ, ਤੇ ਸਿਰ ਕੜ੍ਹਾਹੀ ਵਿਚ - blank

ਸਨੀ ਦਿਓਲ ਤੇ ਉਨ੍ਹਾਂ ਦੇ ਬੇਟੇ ਕਰਨ ਦਿਓਲ ਦੀਆਂ ਆਉਣ ਵਾਲਿਆਂ ਫ਼ਿਲਮਾਂ ਦੀ ਸਿਆਸਤ ਕਰ ਰਹੀ ਐ ਪ੍ਰਮੋਸ਼ਨ।

Sunny and karan
author img

By

Published : Apr 23, 2019, 9:52 PM IST

Updated : Apr 23, 2019, 10:07 PM IST

ਚੰਡੀਗੜ੍ਹ : 23 ਅਪ੍ਰੈਲ ਨੂੰ ਬਾਲੀਵੁੱਡ ਸੁਪਰ ਸਟਾਰ ਸਨੀ ਦਿਓਲ ਆਪਣੇ ਪਰਿਵਾਰ ਦੀ ਪਾਰਟੀ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਾਂ ਸਨੀ ਦਿਓਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੀ ,ਇਸ ਤੋਂ ਇਲਾਵਾ ਉਨ੍ਹਾਂ ਦੀ ਆਉਂਣ ਵਾਲੀ ਫ਼ਿਲਮ 'ਬਲੈਂਕ' ਦੇ ਵਿੱਚ ਵੀ ਆਮ ਲੋਕਾਂ ਦੀ ਇਕੋ ਦਮ ਦਿਲਚਸਪੀ ਵੱਧ ਗਈ ਹੈ। ਸਨੀ ਦਿਓਲ ਦੇ ਸਿਆਸਤ 'ਚ ਆਉਣ ਤੋਂ ਪਹਿਲਾਂਥੋੜ੍ਹੇ ਹੀ ਲੋਕਾਂ ਨੂੰ ਇਸ ਫ਼ਿਲਮ ਬਾਰੇ ਜਾਣਕਾਰੀ ਸੀ।

ਇਸ ਤੋਂ ਇਹ ਜ਼ਾਹਿਰ ਹੋ ਜਾਂਦਾ ਹੈ ਭਾਜਪਾ ਲੋਕ ਸਭਾ ਚੋਣਾਂ ਜਿੱਤੇ ਜਾਂ ਹਾਰੇ ਸਨੀ ਦਿਓਲ ਦੀ ਫ਼ਿਲਮ ਦਾ ਪ੍ਰਮੋਸ਼ਨ ਤਾਂ ਹੋ ਹੀ ਗਿਆ ਹੈ। ਦੱਸਣਯੋਗ ਹੈ ਕਿ 'ਬਲੈਂਕ' ਫ਼ਿਲਮ ਐਕਸ਼ਨ-ਥਰਿਲਰ ਹੈ। ਇਸ ਫ਼ਿਲਮ 'ਚ ਅੱਤਵਾਦ ਦੇ ਖ਼ਿਲਾਫ ਜੰਗ ਦਿਖਾਈ ਗਈ ਹੈ। ਜਿਸ ਦੀ ਵਰਤੋਂ ਹੁਣ ਭਾਜਪਾ ਤੇ ਸਨੀ ਦਿਉਲ ਦਾ ਪ੍ਰਚਾਰ ਲਈ ਹੋਵੇਗੀ । ਇਹ ਫ਼ਿਲਮ 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਿੱਥੇ ਇਕ ਪਾਸੇ ਸਨੀ ਦਿਓਲ ਲਾਈਮਲਾਈਟ ਦੇ ਵਿੱਚ ਆ ਗਏ ਹਨ, ਉੱਥੇ ਹੀ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਦਾ ਬਾਲੀਵੁੱਡ ਡੈਬਯੂ ਵੀ ਚਰਚਾ 'ਚ ਆ ਗਿਆ ਹੈ। ਜੀ ਹਾਂ ਕਰਨ ਦਿਓਲ ਦੀ ਡੈਬਯੂ ਫ਼ਿਲਮ ਤੇ ਦਿਉਲ ਪਰਿਵਾਰ ਦਾ ਸੁਪਨਮਈ ਪ੍ਰੋਜੈਕਟ 'ਪਲ ਪਲ ਦਿਲ ਕੇ ਪਾਸ' 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੀ ਪ੍ਰਮੋਸ਼ਨ ਸਨੀ ਦਿਉਲ ਦੇ ਭਾਜਪਾ ਵਿਚ ਸ਼ਾਮਲ ਹੋਣ ਸਾਰ ਹੀ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਸਨੀ ਦਿਓਲ ਨੇ ਕੀਤਾ ਹੈ।

ਇੰਨਾਂ ਫ਼ਿਲਮਾਂ ਦਾ ਲਾਈਮਲਾਈਟ 'ਚ ਆਉਂਣਾ ਇਹ ਸਿੱਧ ਕਰ ਰਿਹਾ ਕਿ ਸਨੀ ਦਿਓਲ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਭਾਜਪਾ ਵਿਚ ਆਕੇ ਆਪਣਾ ਭਵਿੱਖ ਵੀ ਸ਼ੌਖਾ ਕਰ ਲਿਆ ਤੇ ਨਾਲ ਹੀ ਆਪਣੇ ਪੁੱਤਰ ਦੀ ਫਿਲਮ ਨੂੰ ਵੱਡੇ ਪੱਧਰ ਤੇ ਫਿਲਮੀ ਮੰਚ ਤੇ ਲੈਕੇ ਆਉਣ ਵਿਚ ਕਾਮਯਾਬੀ ਦੇ ਰਾਹ ਤੇ ਤੁਰ ਪਿਆ ਹੈ।

Intro:Body:

Conclusion:
Last Updated : Apr 23, 2019, 10:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.