ETV Bharat / sitara

ਦੀਪਿਕਾ ਨੂੰ ਮਿਲਿਆ ਮੈਂਟਲ ਹੈਲਥ ਜਾਗਰੂਕਤਾ ਲਈ ਪੁਰਸਕਾਰ

ਅਦਾਕਾਰਾ ਦੀਪਿਕਾ ਪਾਦੂਕੋਣ ਨੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ 26ਵਾਂ ਸਲਾਨਾ ਕ੍ਰਿਸਟਲ ਅਵਾਰਡ ਜਿੱਤਿਆ। ਜਿਸਦੇ ਲਈ ਉਸਨੇ ਸਭ ਦਾ ਧੰਨਵਾਦ ਕੀਤਾ।

Deepika Padukone bags Crystal Award
ਫ਼ੋਟੋ
author img

By

Published : Dec 14, 2019, 3:16 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮੈਂਟਲ ਹੈਲਥ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ 26 ਵਾਂ ਸਾਲਾਨਾ ਕ੍ਰਿਸਟਲ ਅਵਾਰਡ ਮਿਲਿਆ ਹੈ। ਮੈਂਟਲ ਹੈਲਥ ਜਾਗਰੂਕਤਾ ਦੇ ਲਈ ਦੀਪਿਕਾ ਪਾਦੂਕੋਣ ਨੂੰ 26 ਵਾਂ ਸਲਾਨਾ ਕ੍ਰਿਸਟਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ 2020 ਜੇਤੂਆਂ ਦੀ ਸੂਚੀ 'ਚ ਸ਼ਾਮਿਲ ਹੋਣ ਵਾਲੀ ਇਕੋਂ ਅਦਾਕਾਰਾ ਹੈ।

ਹੋਰ ਪੜ੍ਹੋ:public review: 'ਮਰਦਾਨੀ 2' ਨੇ ਲੋਕਾਂ ਦੇ ਦਿਲਾਂ 'ਤੇ ਕੀਤਾ ਜਾਦੂ

ਪੁਰਸਕਾਰ ਹਾਸਿਲ ਕਰਕੇ ਉਸ ਨੇ ਕਿਹਾ, "ਇਸ ਬਿਮਾਰੀ ਨਾਲ 30 ਕਰੋੜ ਤੋਂ ਜ਼ਿਆਦਾ ਲੋਕ ਪੀੜਤ ਹਨ। ਡਿਪਰੈਸ਼ਨ ਅੱਜ ਖ਼ਰਾਬ ਸਿਹਤ ਅਤੇ ਦੁਨੀਆਂ 'ਚ ਮਾਨਸਿਕ ਵਿਕਲਾਂਗਤਾ ਦਾ ਕਾਰਨ ਹੈ। ਇਹ ਡਿਪਰੈਸ਼ਨ ਕਈ ਬਿਮਾਰੀਆਂ ਦਾ ਕਾਰਨ ਵੀ ਹੈ।"

ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਹੁਣ ਪਹਿਲਾਂ ਨਾਲੋਂ ਕੀਤੇ ਵੱਧ ਸੁਚੱਜੇ ਤਰੀਕੇ ਦੇ ਨਾਲ ਪਤਾ ਕਰਨ ਦੀ ਜ਼ਰੂਰਤ ਹੈ ਕਿ ਇਹ ਬਿਮਾਰੀ ਦਾ ਹੱਲ ਕੀ ਹੈ। ਅਦਾਕਾਰਾ ਨੇ ਕਿਹਾ, "ਮੈਂ ਇਸ ਸਾਲ ਕ੍ਰਿਸਟਲ ਪੁਰਸਕਾਰ ਹਾਸਿਲ ਕਰਕੇ ਮਾਣ ਮਹਿਸੂਸ ਕਰ ਰਹੀ ਹਾਂ। ਤਣਾਅ ਅਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਮੈਂ ਇਹ ਪੁਰਸਕਾਰ ਸਮਰਪਿਤ ਕਰਨਾ ਚਾਹੁੰਦੀ ਹਾਂ।" 10 ਜਨਵਰੀ 2020 ਨੂੰ ਦੀਪਿਕਾ ਫ਼ਿਲਮ 'ਛਪਾਕ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਹ ਤੇਜ਼ਾਬੀ ਹਮਲਾ ਪੀੜਤਾ ਮਾਲਤੀ ਦਾ ਕਿਰਦਾਰ ਨਿਭਾਵੇਗੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.