ETV Bharat / sitara

ਰਣਵੀਰ ਸਿੰਘ ਦੀ ਫਿਲਮ 'ਸਰਕਸ' ਵਿੱਚ ਦੀਪਿਕਾ ਕਰੇਗੀ ਕੈਮਿਓ - ਫਿਲਮ 'ਸਰਕਸ'

ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਵਿੱਚ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੂਕੋਣ ਵੀ ਨਜ਼ਰ ਆਉਣ ਵਾਲੀ ਹੈ। ਖਬਰਾਂ ਅਨੁਸਾਰ ਦੀਪਿਕਾ ਨੇ ਰਣਵੀਰ ਦੀ ਫਿਲਮ ਵਿੱਚ ਕੈਮਿਓ ਕਰਨ ਲਈ ਕਥਿਤ ਤੌਰ ‘ਤੇ ਸਹਿਮਤੀ ਦਿੱਤੀ ਹੈ।

deepika padukon joins ranveer singh in cirkus
ਰਣਵੀਰ ਸਿੰਘ
author img

By

Published : Feb 19, 2021, 2:30 PM IST

ਹੈਦਰਾਬਾਦ: ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਵਿੱਚ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੂਕੋਣ ਵੀ ਨਜ਼ਰ ਆਉਣ ਵਾਲੀ ਹੈ। ਖਬਰਾਂ ਅਨੁਸਾਰ ਦੀਪਿਕਾ ਨੇ ਰਣਵੀਰ ਦੀ ਫਿਲਮ ਵਿੱਚ ਕੈਮਿਓ ਕਰਨ ਲਈ ਕਥਿਤ ਤੌਰ ‘ਤੇ ਤਿਆਰ ਹੋ ਗਈ ਹੈ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਤ ਫਿਲਮ 'ਸਰਕਸ' ਵਿਲੀਅਮ ਸ਼ੈਕਸਪੀਅਰ ਦੇ ਨਾਟਕ, ਕਾਮੇਡੀ ਆਫ ਏਰਰਸ ਦਾ ਰੂਪਾਂਤਰ ਹੈ।

ਰਣਵੀਰ ਦੀਪਿਕਾ ਵਿਆਹ ਤੋਂ ਬਾਅਦ, ਇਹ ਦੂਜੀ ਫਿਲਮ ਆਵੇਗੀ ਜਿਸ ਵਿੱਚ ਇਹ ਦੋਵੇਂ ਸਿਤਾਰੇ ਇਕੱਠੇ ਨਜ਼ਰ ਆਉਣਗੇ। ਦੋਵਾਂ ਦੇ ਪ੍ਰਸ਼ੰਸਕਾਂ ਲਈ, ਇਹ ਖਬਰ ਕਿਸੇ ਚੰਗੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ।

ਦੱਸ ਦੇਈਏ ਕਿ ਦੋਵੇਂ ਫਿਲਮ '83' 'ਚ ਵੀ ਨਜ਼ਰ ਆਉਣ ਵਾਲੇ ਹਨ। ਇਕ ਰਿਪੋਰਟ ਦੇ ਅਨੁਸਾਰ, ਦੀਪਿਕਾ ਦਾ ਫਿਲਮ 'ਸਰਕਸ' ਵਿੱਚ ਇੱਕ ਅਹਿਮ ਕੈਮਿਓ ਦੇ ਨਾਲ, ਸ਼ਾਨਦਾਰ ਡਾਂਸ ਨੰਬਰ ਵੀ ਹੋਵੇਗਾ।

ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਤ ਇਹ ਫਿਲਮ 'ਸਰਕਸ' ਵਿਲੀਅਮ ਸ਼ੈਕਸਪੀਅਰ ਦੇ ਨਾਟਕ, ਕਾਮੇਡੀ ਆਫ ਇਰਰਸ ਦਾ ਰੂਪਾਂਤਰ ਹੈ ਜਿਸ ਵਿੱਚ ਰਣਵੀਰ ਦੋਹਰੀ ਭੂਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਵਿੱਚ ਪੂਜਾ ਹੇਗੜੇ, ਜੈਕਲੀਨ ਫਰਨਾਂਡੀਜ਼, ਵਰੁਣ ਸ਼ਰਮਾ, ਸਿਧਾਰਥ ਜਾਧਵ, ਜੌਨੀ ਲੀਵਰ, ਸੰਜੇ ਮਿਸ਼ਰਾ, ਵਿਰਾਜੇਸ਼ ਵੀ ਹਨ। ਸਰਕਸ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.