ਨਵੀਂ ਦਿੱਲੀ: ਫ਼ਿਲਮ ਮੇਕਰ ਰੋਹਿਤ ਸ਼ੈੱਟੀ ਪੁਲਿਸ ਡਰਾਮਾ ਉੱਤੇ ਅਧਾਰਿਤ ਆਪਣੀ ਆਗਾਮੀ ਫ਼ਿਲਮ 'ਸੂਰਿਆਵੰਸ਼ੀ' ਨੂੰ ਲੈ ਕੇ ਕਾਫ਼ੀ ਵਿਸ਼ਵਾਸ ਹੈ, ਕਿਉਂਕਿ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ਼ ਵਰਗੇ ਕਲਾਕਾਰ ਹਨ। ਪਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕਦੇ ਵੀ ਆਪਣੇ ਬ੍ਰਾਂਡ ਦੀ ਛਾਪ ਨੂੰ ਨਹੀਂ ਵੇਚਣਗੇ। ਇਹ ਫ਼ਿਲਮ ਮਾਰਚ ਵਿੱਚ ਰਿਲੀਜ਼ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਸੂਰਿਆਵੰਸ਼ੀ ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਸਭ ਤੋਂ ਜ਼ਿਆਦਾ ਇੰਤਜ਼ਾਰ ਵਾਲੀ ਫ਼ਿਲਮ ਬਣ ਗਈ ਹੈ।
ਹੋਰ ਪੜ੍ਹੋ: ਫ਼ਿਲਮ 'ਲਵ ਆਜ ਕਲ' ਨੇ ਪਹਿਲੇ ਹੀ ਦਿਨ ਕੀਤੀ ਸ਼ਾਨਦਾਰ ਕਲੈਕਸ਼ਨ
ਰੋਹਿਤ ਸ਼ੈਂਟੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ, "ਮੈਨੂੰ ਲਗਦਾ ਹੈ ਕਿ ਅਸੀਂ ਉਸ ਉਮੀਦ ਨੂੰ ਲੈ ਕੇ ਖ਼ੁਸ਼ ਹਾਂ ਜਿਸ ਦੇ ਨਾਲ ਲੋਕ ਸਿਨੇਮਾਘਰਾਂ ਵਿੱਚ ਆਉਣਗੇ। ਕਈ ਵਾਰ ਲੋਕ ਬ੍ਰਾਂਡ ਦੀ ਛਾਪ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਮਾਮਲੇ ਵਿੱਚ 'ਸੂਰਿਆਵੰਸ਼ੀ' ਜਾ ਕਿਸੇ ਵੀ ਹੋਰ ਫ਼ਿਲਮ ਦੇ ਲਈ ਅਸੀਂ ਬ੍ਰਾਂਡ ਨੂੰ ਵੇਚਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ। ਅਸੀਂ ਮਿਹਨਤ ਕੀਤੀ ਹੈ।"
ਉਨ੍ਹਾਂ ਨੇ ਅੱਗੇ ਕਿਹਾ,"ਜਦ ਲੋਕ ਇਸ ਉਮੀਦ ਦੇ ਨਾਲ ਆਉਣਗੇ ਕਿ 'ਸੂਰਿਆਵੰਸ਼ੀ' ਇੱਕ ਬਹੁਤ ਹੀ ਬੇਹਤਰੀਨ ਫ਼ਿਲਮ ਹੋਵੇਗੀ, ਇਸ ਵਿੱਚ ਐਕਸ਼ਨ ਹੋਵੇਗਾ, ਕਲਾਕਾਰਾਂ ਦੇ ਵਿਚਕਾਰ ਇੱਕ ਗਜਬ ਜਿਹੀ ਕੈਮਸਟਿਰੀ ਹੋਵੇਗੀ... ਤਾਂ ਉਨ੍ਹਾਂ ਨੂੰ ਫ਼ਿਲਮ ਵਿੱਚ ਇਹ ਸਭ ਕੁਝ ਮਿਲੇਗਾ। ਫ਼ਿਲਮ ਦੀ ਕਹਾਣੀ ਅਲੱਗ ਹੈ, ਜਿਵੇਂ ਉਹ ਪਸੰਦ ਕਰਦੇ ਵੀ ਹਨ ਤੇ ਨਹੀਂ ਵੀ ਕਰ ਸਰਦੇ, ਪਰ ਇਹ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰੇਗੀ।"