ਮੁੰਬਈ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੇ ਪ੍ਰਕੋਪ ਹੇਠਾਂ ਆਇਆ ਹੋਇਆ ਹੈ ਤੇ ਆਮ ਲੋਕਾਂ ਤੋਂ ਲੈ ਕੇ ਸੈਲੇਬ੍ਰਿਟੀ ਤੱਕ ਸਾਰੇ ਆਪਣੇ ਘਰਾਂ ਵਿੱਚ ਸਮਾਂ ਗੁਜ਼ਾਰ ਰਹੇ ਹਨ। ਇਸੇ ਦਰਮਿਆਨ ਅਦਾਕਾਰਾ ਚਿਤਰਾਂਗਦਾ ਸਿੰਘ ਇੱਕ ਲਘੂ ਫ਼ਿਲਮ ਦੀ ਸਕ੍ਰਿਪਟ ਲਿਖਣ ਵਿੱਚ ਰੁਝੀ ਹੋਈ ਹੈ।
ਅਦਾਕਾਰਾ ਦਾ ਕਹਿਣਾ ਹੈ,"ਮੈਂ ਹੁਣ ਇੱਕ ਲਘੂ ਫ਼ਿਲਮ ਦੀ ਸਕ੍ਰਿਪਟ ਲਿਖ ਰਹੀ ਹਾਂ, ਹਾਲੇ ਮੇਰੇ ਕੋਲ ਬਹੁਤ ਖ਼ਾਲੀ ਸਮਾਂ ਹੈ, ਲਿਹਾਜ਼ਾ ਮੈਂ ਜ਼ਲਦ ਹੀ ਇਸ ਨੂੰ ਪੂਰਾ ਕਰ ਲਵਾਂਗੀ।" ਚਿਤਰਾਂਗਦਾ ਸਿੰਘ ਅਦਾਕਾਰ ਅਭਿਸ਼ੇਕ ਬੱਚਨ ਨਾਲ ਫ਼ਿਲਮ 'ਬਾਬ ਬਿਸਵਾਸ' ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਹਥਿਆਰੇ ਬਾਬ ਬਿਸਵਾਸ ਦੀ ਪੁਰਾਣੀ ਕਹਾਣੀ ਨੂੰ ਦੱਸੇਗੀ।
ਹੋਰ ਪੜ੍ਹੋ: KBC ਦਾ 12ਵਾਂ ਸੀਜ਼ਨ ਦਾ ਜਲਦ ਹੋਵੇਗਾ ਪ੍ਰਸਾਰਣ, 9 ਮਈ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਜੇ ਗ਼ੱਲ ਕਰੀਏ ਅਦਾਕਾਰਾ ਦੇ ਵਰਕ ਫ੍ਰੰਟ ਦੀ ਤਾਂ ਉਹ ਸਾਲ 2018 ਵਿੱਚ ਆਈ ਫ਼ਿਲਮ 'ਸੁਰਮਾ' ਬਤੌਰ ਨਿਰਮਾਤਾ ਸਾਹਮਣੇ ਆਈ ਸੀ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸੀ।