ਮੁੰਬਈ: ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਤੋਂ ਪ੍ਰੇਰਿਤ ਦੀਪਿਕਾ ਪਾਦੂਕੋਣ ਫ਼ਿਲਮ 'ਛਪਾਕ' ਲੈ ਕੇ ਆ ਰਹੀ ਹੈ, ਜਿਸ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖ਼ੀਆਂ ਵਿੱਚ ਹੈ। ਇਸ ਤੋਂ ਇਲਾਵਾ ਇੱਕ ਹੋਰ ਕਾਰਨ ਕਰਕੇ ਇਹ ਫ਼ਿਲਮ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਫ਼ਿਲਮ ਦੇ ਅਧਿਕਾਰਾਂ ਲਈ ਦਿੱਤੇ ਗਏ ਪੈਸੇ ਤੋਂ ਲਕਸ਼ਮੀ ਨਾਖੁਸ਼ ਹੈ ਅਤੇ ਫ਼ਿਲਮ ਨਿਰਮਾਤਾਵਾਂ ਤੋਂ ਹੋਰ ਪੈਸੇ ਦੀ ਮੰਗ ਕਰ ਰਹੀ ਹੈ।
ਹੋਰ ਪੜ੍ਹੋ: ਸੁਨੰਦਾ ਸ਼ਰਮਾ ਨੇ ਗਾਇਆ ਬਾਲੀਵੁੱਡ ਫ਼ਿਲਮ 'ਜੈ ਮੰਮੀ ਦੀ' ਦਾ ਪਹਿਲਾ ਗਾਣਾ
ਖ਼ਬਰਾਂ ਮੁਤਾਬਿਕ ਇਸ ਫ਼ਿਲਮ ਲਈ ਲਕਸ਼ਮੀ ਨੂੰ 13 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਤੇ ਉਸ ਸਮੇਂ ਉਹ ਕਾਫ਼ੀ ਖੁਸ਼ ਸੀ। ਪਰ ਹੁਣ ਉਹ ਵਧੇਰੇ ਪੈਸੇ ਦੀ ਮੰਗ ਕਰ ਰਹੀ ਹੈ। ਇਸ ਕਾਰਨ 'ਛਪਾਕ' ਦੀ ਟੀਮ ਅਤੇ ਉਨ੍ਹਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ‘ਛਪਾਕ’ ਦੀ ਸਹਿ-ਨਿਰਮਾਤਾ ਵੀ ਹੈ। ਉਹ ਲਕਸ਼ਮੀ ਅਗਰਵਾਲ ਅਤੇ ਨਿਰਮਾਤਾਵਾਂ ਦਰਮਿਆਨ ਵਿੱਤੀ ਸੌਦੇ ਪ੍ਰਤੀ ਖ਼ੁਸ਼ ਨਹੀਂ ਹੈ।
ਜ਼ਿਕਰਯੋਗ ਹੈ ਕਿ 'ਛਪਾਕ' ਫ਼ਿਲਮ ਲਕਸ਼ਮੀ ਅਗਰਵਾਲ (ਐਸਿਡ ਸਰਵਾਈਵਰ) ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਹੈ। ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।