ਪਟਨਾ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਚਾਹੇ ਇਸ ਦੁਨੀਆ ਵਿੱਚ ਨਹੀਂ ਰਹੇ ਹਨ, ਪਰ ਉਨ੍ਹਾਂ ਵੱਲੋਂ ਨਿਭਾਇਆ ਹਰ ਕਿਰਦਾਰ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਯਾਦ ਰਹੇਗਾ। ਦੱਸ ਦੇਈਏ ਕਿ ਸੁਸ਼ਾਂਤ ਵੱਲੋਂ ਕੀਤੀ ਗਈ ਆਤਮਹੱਤਿਆ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਲੋਕਾਂ ਦਾ ਮੰਨਣਾ ਹੈ ਕਿ ਇਹ ਅਦਾਕਾਰ ਦੀ ਆਤਮਹੱਤਿਆ ਨਹੀਂ ਸਗੋਂ ਸੋਚੀ ਸਮਜੀ ਸਾਜ਼ਿਸ਼ ਹੈ।
ਹੋਰ ਪੜ੍ਹੋ: ਜਾਣੋ..ਕੰਗਨਾ ਦਾ ਗੁੱਸਾ ਸਟਾਈਲਿਸਟ ਅਨਾਇਤਾ ਸ਼ਰਾਫ ਅਡਜਾਨੀਆ 'ਤੇ ਕਿਉਂ ਉਤਰਿਆ
ਇਸ ਦਰਮਿਆਨ ਹੁਣ ਮੁਜ਼ੱਫ਼ਰਪੁਰ ਕੋਰਟ ਵਿੱਚ 4 ਹੋਰ ਫ਼ਿਲਮੀ ਹਸਤੀਆਂ ਮੁਕੇਸ਼ ਭੱਟ, ਮਹੇਸ਼ ਭੱਟ, ਰੀਆ ਚੱਕਰਵਰਤੀ ਤੇ ਕ੍ਰੀਤੀ ਸੈਨਨ 'ਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਵਕੀਲ ਸੁਧੀਰ ਓਝਾ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਮੁਜ਼ੱਫਰਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕੋਰਟ 'ਚ ਸਲਮਾਨ ਖ਼ਾਨ ਸਮੇਤ ਫ਼ਿਲਮੀ ਜਗਤ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਦੇ ਨਾਲ-ਨਾਲ 8 ਵੱਡੀਆਂ ਹਸਤੀਆਂ ਖ਼ਿਲਾਫ਼ ਸ਼ਿਕਾਇਤ ਪੱਤਰ ਦਾਖ਼ਲ ਕਰਵਾਇਆ ਗਿਆ ਸੀ।