ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਪਤੀ-ਪਤਨੀ ਬਣ ਗਏ ਹਨ। ਕੈਟਰੀਨਾ ਕੈਫ ਕੌਸ਼ਲ ਨੇ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਟਰੀਨਾ-ਵਿੱਕੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ। ਇਸ ਜੋੜੇ ਦੀਆਂ ਤਸਵੀਰਾਂ 'ਤੇ ਲਾਈਕ ਬਟਨ ਦਬਾ ਕੇ ਨਾ ਸਿਰਫ ਪ੍ਰਸ਼ੰਸਕ ਸਗੋਂ ਬਾਲੀਵੁੱਡ ਸਿਤਾਰੇ ਵੀ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
ਇਸ ਕੜੀ 'ਚ ਆਲੀਆ ਭੱਟ, ਜਾਹਨਵੀ ਕਪੂਰ, ਸਾਰਾ ਅਲੀ ਖਾਨ, ਟਾਈਗਰ ਸ਼ਰਾਫ, ਅਲੀ ਅੱਬਾਸ ਜ਼ਫਰ, ਦੀਪਿਕਾ ਪਾਦੂਕੋਣ, ਕਰਿਸ਼ਮਾ ਕਪੂਰ, ਫਰਹਾਨ ਅਖਤਰ, ਪ੍ਰਿਟੀ ਜ਼ਿੰਟਾ, ਰਣਵੀਰ ਸਿੰਘ, ਸਵਰਾ ਭਾਸਕਰ, ਅਨੁਰਾਗ ਕਸ਼ਯਪ, ਮਲਾਇਕਾ ਅਰੋੜਾ, ਕਪਿਲ ਸ਼ਰਮਾ, ਸ਼ੂਜੀਤ ਸਰਕਾਰ, ਭੂਮੀ ਪੇਡਨੇਕਰ, ਨੇਹਾ ਧੂਪੀਆ, ਰਾਜਕੁਮਾਰ ਰਾਓ ਸਮੇਤ ਕਈ ਸਿਤਾਰਿਆਂ ਨੇ ਇਸ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।
ਸੋਨਮ ਕਪੂਰ ਨੇ ਲਿਖਿਆ- 'ਵਧਾਈ ਹੋਵੇ, ਕੈਟ ਅਤੇ ਵਿੱਕੀ, ਤੁਸੀਂ ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਹੋ,' ਰਿਤਿਕ ਰੋਸ਼ਨ ਨੇ ਲਿਖਿਆ- 'ਬਹੁਤ ਸ਼ਾਨਦਾਰ, ਤੁਹਾਡੇ ਦੋਵਾਂ ਲਈ ਮੇਰਾ ਪਿਆਰ, ਜਲਦੀ ਹੀ ਇਕੱਠੇ ਡਾਂਸ ਕਰਨਾ ਹੋਵੇਗਾ।'
ਕੈਟਰੀਨਾ ਦੀ ਕਰੀਬੀ ਦੋਸਤ ਪ੍ਰਿਯੰਕਾ ਚੋਪੜਾ ਨੇ ਲਿਖਿਆ- 'ਤੁਹਾਡੇ ਲਈ ਬਹੁਤ ਖੁਸ਼, ਮੇਰੀ ਦੋਸਤ ਦਾ ਵਿਆਹ ਹੋ ਗਿਆ ਹੈ, ਤੁਹਾਨੂੰ ਦੋਵਾਂ ਨੂੰ ਵਧਾਈ, ਇਕੱਠੇ ਪਰਫੈਕਟ' ਕਰੀਨਾ ਕਪੂਰ ਨੇ ਕਿਹਾ- 'ਤੁਸੀਂ ਦੋਵਾਂ ਨੇ ਕਰ ਦਿਖਾਇਆ ਹੈ, ਰੱਬ ਤੁਹਾਨੂੰ ਖੁਸ਼ ਰੱਖੇ।'
vickat ਦੇ ਵਿਆਹ ਦੇ ਕਪੜੇ
ਦੱਸ ਦੇਈਏ ਕਿ ਵਿਆਹ ਵਿੱਚ ਕੈਟਰੀਨਾ ਨੇ ਲਾਲ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ ਅਤੇ ਵਿੱਕੀ ਕੌਸ਼ਲ ਨੇ ਆਫ-ਵਾਈਟ ਸ਼ੇਰਵਾਨੀ ਪਾਈ ਹੋਈ ਸੀ। ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਹੀ ਕੈਪਸ਼ਨ ਦਿੱਤਾ - 'ਸਾਡੇ ਦਿਲਾਂ ਵਿੱਚ ਸਿਰਫ ਪਿਆਰ ਅਤੇ ਧੰਨਵਾਦ ਹੈ, ਜੋ ਸਾਨੂੰ ਇਸ ਪਲ ਤੱਕ ਲੈ ਕੇ ਆਇਆ ਹੈ, ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਅਸੀਂ ਇਕੱਠੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ।'
ਇਹ ਵੀ ਪੜੋ: ਹੀਰੇ-ਸੋਨੇ ਦੇ ਲਹਿੰਗੇ ’ਚ ਲਾੜੀ ਬਣੀ ਕੈਟਰੀਨਾ, ਇੰਨ੍ਹੇ ਲੱਖ ਦੀ ਪਾਈ ਸੀ ਮੁੰਦਰੀ