ਪਟਿਆਲਾ: ਸਰਹੰਦ ਰਾਜਪੁਰਾ ਪ੍ਰਵੇਸ਼ ਦਵਾਰ 'ਤੇ ਸੰਘਣੀ ਧੁੰਦ ਹੋਣ ਕਾਰਨ ਅੱਧੀ ਦਰਜਨ ਤੋਂ ਵੱਧ ਗੱਡੀਆਂ ਜਾ ਟਕਰਾਈਆਂ। ਇਸ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਸੂਤਰਾਂ ਮੁਤਾਬਕ ਪੰਜਾਬੀ ਸਿੰਗਰ ਬਾਦਸ਼ਾਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਪਰ ਏਅਰਬੈਗ ਖੁੱਲ੍ਹਣ ਕਰਕੇ ਬਾਲ-ਬਾਲ ਬਚ ਗਏ। ਚਸ਼ਮਦੀਦ ਮੁਤਾਬਕ ਇਹ ਹਾਦਸਾ ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀ ਕਾਰਨ ਵਾਪਰਿਆ ਹੈ।