ਨਵੀਂ ਦਿੱਲੀ: ਢੁੰਡਤਾ ਫਿਰਤਾ ਹੂੰ ਏਹ ਇਕਬਾਲ ਆਪਣੇ ਆਪ ਕੋ, ਆਪ ਹੀ ਗੋਆ ਮੁਸਾਫਿਰ ,ਆਪ ਹੀ ਮੰਜ਼ਿਲ ਹੂੰ ਮੈਂ: ਅੱਲਾਮਾ ਇਕਬਾਲ ਦਾ ਇਹ ਸ਼ੇਅਰ ਤਾਂ ਮੰਜ਼ਿਲ ਤੇ ਮੁਸਾਫ਼ਿਰ ਨੂੰ ਮਿਲਾਉਣ ਦੀ ਗੱਲ ਕਰਦਾ ਹੈ। ਅਜਿਹੀਆਂ ਸ਼ਾਇਰੀਆਂ ਕਰਕੇ ਹੀ ਇਕਬਾਲ ਨਾ ਸਿਰਫ਼ ਲਹਿੰਦੇ ਪੰਜਾਬ ਵਿੱਚ ਸਗੋਂ ਚੜ੍ਹਦੇ ਪੰਜਾਬ ਦੇ ਲੋਕਾਂ ਵਿੱਚ ਵੀ ਵੱਸੇ ਹੋਏ ਹਨ। ਅੱਜ ਮੁਹੰਮਦ ਇਕਬਾਲ ਦਾ ਜਨਮਦਿਨ ਹੈ। ਇਸੇ ਵਿਸ਼ੇਸ਼ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ......
ਹੋਰ ਪੜ੍ਹੋ: ਅਕਸ਼ੈ ਦੇ ਇਸ ਗਾਣੇ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ
ਇਕਬਾਲ ਦੀ ਜੀਵਨਸ਼ੈਲੀ
ਇਕਬਾਲ ਦਾ ਜਨਮ 9 ਨਵੰਬਰ 1877 ਨੂੰ , ਪਾਕਿ ਦੇ ਸਿਆਲਕੋਟ ਵਿਖੇ ਹੋਇਆ। ਉਹ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਧਰਮ ਬਦਲ ਲਿਆ। ਇਕਬਾਲ ਨੇ ਉੱਚ ਸਿੱਖਿਆ ਪ੍ਰਾਪਤ ਕਰ ਪਹਿਲਾ ਇੱਕ ਵਕੀਲ ਵਜੋਂ ਆਪਣਿਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਹ ਇੱਕ ਕਵੀ, ਮਾਨਵਤਾਵਾਦੀ ਵਜੋਂ ਵੀ ਜਾਣੇ ਜਾਂਦੇ ਸਨ।
ਇਕਬਾਲ ਨੇ ਕਈ ਕਵਿਤਾਵਾਂ ਵਿੱਚ ਆਪਣੇ ਜਜ਼ਬਾਤਾਂ, ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਨਾ ਸਿਰਫ਼ ਇੱਕ ਭਾਸ਼ਾ ਸਗੋਂ ਕਈ ਭਾਸ਼ਾਵਾਂ ਵਿੱਚ ਕਵਿਤਾਵਾਂ ਲਿਖਿਆ ਹਨ। ਇਕਬਾਲ ਅੰਗਰੇਜ਼ੀ, ਉਰਦੂ, ਪਰਸ਼ਨ ਤੇ ਪੰਜਾਬੀ ਦੇ ਵਿਦਵਾਨ ਸਨ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਕਿਤਾਬਾ ਲਿਖਿਆ।
ਹੋਰ ਪੜ੍ਹੋ: ਅਕਸ਼ੈ ਦੇ ਇਸ ਗਾਣੇ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ
ਉਨ੍ਹਾਂ ਵੱਲੋਂ ਕੁਝ ਸ਼ਾਇਰੀ ਕਾਫ਼ੀ ਪ੍ਰਸਿੱਧ ਹੈ,' ਖ਼ੁਦੀ ਕੋ ਕਰ ਬੁੰਲਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ,,, ਖ਼ੁਦਾ ਬੰਦੇ ਸੇ ਖ਼ੁਦ ਪੁਛੇ ਬਤਾ ਤੇਰੀ ਰਜ਼ਾ ਕਿਆ ਹੈ........ ਅਜਿਹੀਆਂ ਸ਼ਾਇਰੀਆਂ ਵਿੱਚ ਹੀ ਉਨ੍ਹਾਂ ਦੇ ਕਈ ਜਜ਼ਬਾਤ ਦੇਖਣ ਨੂੰ ਮਿਲਦੇ ਹਨ ਕਿ ਜਿਸ ਤਰ੍ਹਾ ਹਰ ਕਿਸੇ ਨੂੰ ਆਪਣੇ ਆਪ ਤੋਂ ਬਾਹਰ ਆ ਕੇ ਜੀਣਾ ਚਾਹੀਂਦਾ ਹੈ।