ਹੈਦਰਾਬਾਦ: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਸੁਖਵਿੰਦਰ ਸਿੰਘ ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਵਿੱਚ ਕਈ ਹਿੱਟ ਗੀਤ ਦਿੱਤੇ ਹਨ।
ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਦੱਸ ਦਈਏ ਕਿ ਸੁਖਵਿੰਦਰ ਸਿੰਘ ਨੇ ਮਹਿਜ਼ 8 ਸਾਲ ਦੀ ਉਮਰ ਵਿੱਚ ਸਟੇਜ਼ ਪਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪਹਿਲੀ ਪਰਫਾਰਮੈਂਸ ਲਤਾ ਮੰਗੇਸ਼ਰ ਦੇ ਗੀਤ ਦੀ ਦਿੱਤੀ ਸੀ।
ਸੁਖਵਿੰਦਰ ਸਿੰਘ ਸ਼ਾਹਰੁੱਖ ਖਾਨ ਸਟਾਰਰ ਫਿਲਮ "ਦਿਲ ਸੇ " ਦੇ ਗੀਤ ਚੱਲ ਛੈਯਾ, ਛੈਯਾ ਤੋਂ ਬਾਲੀਵੁੱਡ ਵਿੱਚ ਮਸ਼ਹੂਰ ਹੋਏ ਸਨ। ਇਸ ਗੀਤ ਲਈ ਉਨ੍ਹਾਂ ਨੂੰ ਸਾਲ 1999 'ਚ ਫਿਲਮਫੇਅਰ ਅਵਾਰਡ ਤੇ ਬੈਸਟ ਪਲੇਅਬੈਕ ਸਿੰਗਰ ਦਾ ਆਵਾਰਡ ਮਿਲਿਆ ਸੀ।
ਉਨ੍ਹਾਂ ਨੂੰ ਫਿਲਮੀ ਕਰਿਅਰ ਬ੍ਰੇਕ ਫਿਲਮ ਕਰਮਾ ਤੋਂ ਮਿਲੀ। ਇਸ ਫਿਲਮ 'ਚ ਮਹਿਜ਼ ਚੰਦ ਲਾਇਨਾਂ ਤੇ ਆਪਣੀ ਦਮਦਾਰ ਆਵਾਜ਼ ਨਾਲ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾ ਲਈ। ਉਨ੍ਹਾਂ ਡਾਂਸਿੰਗ ਦੀਵਾ ਮਾਧੁਰੀ ਦੀ ਸਟਾਰਰ ਫਿਲਮ 'ਵਿਸ਼ਵਾਸ' ਦੇ ਗਾਣੇ 'ਆਜਾ ਸਾਜਨ' ਸੁਪਰਹਿੱਟ ਗੀਤ ਗਾਇਆ। ਇਸ ਮਗਰੋਂ ਸੁਖਵਿੰਦਰ ਨੇ ਬੈਕ ਟੂ ਬੈਕ ਕਈ ਗੀਤ ਦਿੱਤੇ।
ਇਹ ਵੀ ਪੜ੍ਹੋੋ : ਸਵੀਮਿੰਗ ਸੂਟ 'ਚ ਨਜ਼ਰ ਆਇਆ ਪ੍ਰਿੰਅਕਾ ਚੋਪੜਾ ਦਾ ਬੋਲਡ ਅੰਦਾਜ