ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਇਸ ਸਮੇਂ ਮਨਾਲੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ। ਸੋਮਵਾਰ ਨੂੰ ਉਨ੍ਹਾਂ ਨੇ ਫ਼ਿਲਮ ਦੇ ਸੈੱਟ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਵਿੱਚ ਉਹ ਕਾਫ਼ੀ ਕੂਲ ਨਜ਼ਰ ਆ ਰਹੇ ਹਨ।ਹਰ ਵੇਲੇ ਆਪਣੇ ਵੱਖਰੇ ਅੰਦਾਜ ਦੇ ਲਈ ਮਸ਼ਹੂਰ ਦਿੱਗਜ ਅਦਾਕਾਰ ਦੀ ਇਸ ਤਸਵੀਰ 'ਚ ਲੁੱਕ ਕਮਾਲ ਦੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਨਾਲ ਰਣਬੀਰ ਕਪਰੂ ਵੀ ਵਿਖਾਈ ਦੇ ਰਹੇ ਹਨ।
-
T 3567 - ..minus degrees ..err like -3 .. protective gear .. and the work etiquette .. pic.twitter.com/EdB3maKZpA
— Amitabh Bachchan (@SrBachchan) December 1, 2019 " class="align-text-top noRightClick twitterSection" data="
">T 3567 - ..minus degrees ..err like -3 .. protective gear .. and the work etiquette .. pic.twitter.com/EdB3maKZpA
— Amitabh Bachchan (@SrBachchan) December 1, 2019T 3567 - ..minus degrees ..err like -3 .. protective gear .. and the work etiquette .. pic.twitter.com/EdB3maKZpA
— Amitabh Bachchan (@SrBachchan) December 1, 2019
ਰਣਬੀਰ ਕਪੂਰ ਬਲੈਕ ਕਲਰ ਦੀ ਜੈਕਟ ਵਿੱਚ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿਗ ਬੀ ਨੇ ਲਿਖਿਆ, "ਤਾਪਮਾਨ -3 ਡਿਗਰੀ ਹੈ ਪਰ ਕੰਮ ਦਾ ਦਬਾਅ ਪੂਰਾ ਹੈ। "
ਬਿਗ ਬੀ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦੇ ਫ਼ੈਨਜ ਹਮੇਸ਼ਾ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਰਹਿੰਦੇ ਹਨ। ਠੀਕ ਇਸੇ ਤਰ੍ਹਾਂ ਜਦੋਂ ਮਨਾਲੀ ਦੇ ਬਿਲਾਸਪੁਰ ਸ੍ਰਕੇਟ ਹਾਊਸ ਵਿੱਚ ਬਿਗ ਬੀ ਨੇ ਕਦਮ ਰੱਖਿਆ, ਉਂਝ ਹੀ ਪੂਰੇ ਸਟਾਫ਼ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।
'ਬ੍ਰਹਮਾਸਤਰ' ਅਯਾਨ ਵੱਲੋਂ ਬਣਾਈ ਇੱਕ ਵਿਗਿਆਨ ਨਾਲ ਸਬੰਧਿਤ ਫ਼ਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਬੁਲਗਾਰੀਆ, ਨਿਯੂਯਾਰਕ ਅਤੇ ਮੁੰਬਈ ਦੀਆਂ ਹੋਰ ਥਾਵਾਂ 'ਤੇ ਕੀਤੀ ਗਈ ਹੈ। ਇਸ ਫ਼ਿਲਮ ਵਿੱਚ ਨੀ ਰਾਏ ਅਤੇ ਟਾਲੀਵੁੱਡ ਅਦਾਕਾਰ ਨਾਗਰਜੁਨ ਵੀ ਨਜ਼ਰ ਆਉਣ ਵਾਲੇ ਹਨ।