ਮੁੰਬਈ : ਬਾਲੀਵੁੱਡ ਫ਼ਿਲਮ 'ਬਾਟਲਾ ਹਾਊਸ' ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 15 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਪਹਿਲਾ ਗੀਤ ਓ ਸਾਕੀ ਸਾਕੀ ਰੇ ਰਿਲੀਜ਼ ਹੋਇਆ ਹੈ।
ਇਸ ਗੀਤ ਨੂੰ ਅਵਾਜ਼ ਨੇਹਾ ਕੱਕੜ ਅਤੇ ਬੀ ਪਰਾਕ ਨੇ ਦਿੱਤੀ ਹੈ। ਇਹ ਗੀਤ ਬੀ ਪਰਾਕ ਦਾ ਦੂਜਾ ਬਾਲੀਵੁੱਡ ਗੀਤ ਹੈ ਇਸ ਤੋਂ ਪਹਿਲਾਂ ਫ਼ਿਲਮ 'ਕੇਸਰੀ' ਦੇ ਵਿੱਚ ਉਨ੍ਹਾਂ ਦੇ ਗੀਤ 'ਤੇਰੀ ਮਿੱਟੀ ' ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਸੀ। ਇਸ ਗੀਤ ਦੇ ਵਿੱਚ ਨੂਰਾ ਫ਼ੇਤੇਹੀ ਨੇ ਕਮਾਲ ਦਾ ਡਾਂਸ ਕੀਤਾ ਹੈ। ਉੱਥੇ ਹੀ ਇਸ ਗੀਤ ਦੇ ਵਿੱਚ ਫ਼ਿਲਮ ਦੇ ਕੁਝ ਸੀਨਜ਼ ਵੀ ਵਿਖਾਏ ਗਏ ਹਨ ਜਿਨ੍ਹਾਂ 'ਚ ਜਾਨ ਇਬਰਾਹਿਮ ਦੇ ਐਕਸਪ੍ਰੈਸ਼ਨ ਬਹੁਤ ਵਧੀਆ ਹਨ।ਜ਼ਿਕਰਏਖ਼ਾਸ ਹੈ ਕਿ ਇਹ ਗੀਤ 2004 'ਚ ਆਈ ਫ਼ਿਲਮ 'ਮੁਸਾਫ਼ਿਰ' ਦੇ ਗੀਤ 'ਸਾਕੀ ਸਾਕੀ' ਦਾ ਰੀਕ੍ਰੀਏਟ ਵਰਜ਼ਨ ਹੈ। 2004 ਵੇਲੇ ਇਸ ਗੀਤ ਨੂੰ ਸੁਖਵਿੰਦਰ ਸਿੰਘ ਅਤੇ ਸੁਨੀਦੀ ਚੌਹਾਨ ਨੇ ਆਪਣੀ ਅਵਾਜ਼ ਦੇ ਨਾਲ ਸਿੰਘਾਰਿਆ ਸੀ। ਪੰਜਾਬੀਆਂ ਲਈ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ 2004 ਵੇਲੇ ਇਸ ਗੀਤ ਨੂੰ ਅਵਾਜ਼ ਇੱਕ ਪੰਜਾਬੀ ਗਾਇਕ ਨੇ ਦਿੱਤੀ ਸੀ ਅਤੇ 15 ਸਾਲ ਬਾਅਦ ਵੀ ਇਸ ਗੀਤ ਦੇ ਰੀਕ੍ਰੀਏਟ ਵਰਜ਼ਨ 'ਚ ਪੰਜਾਬੀ ਗਾਇਕ ਬੀਪਰਾਕ ਨੇ ਗਾਇਕ ਵੱਜੋਂ ਭੂਮਿਕਾ ਨਿਭਾਈ ਹੈ।