ਮੁੰਬਈ: 7 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਬਾਲਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ 'ਚ ਉਸ ਇਨਸਾਨ ਦੀ ਜ਼ਿੰਦਗੀ ਵਿਖਾਈ ਗਈ ਹੈ ਜਿਸ ਦੇ ਵਾਲ ਨਹੀਂ ਹਨ ਅਤੇ ਕਿਵੇਂ ਕੁੜੀਆਂ ਉਸ ਨੂੰ ਰਿਜੈਕਟ ਕਰਦੀਆਂ ਹਨ।
- " class="align-text-top noRightClick twitterSection" data="">
ਹੋਰ ਪੜ੍ਹੋੇ: ਪ੍ਰਮੋਸ਼ਨ ਦੇ ਨਾਲ-ਨਾਲ ਅਖਾੜੇ ਵੀ ਲਗਾ ਰਹੇ ਹਨ ਰਣਜੀਤ ਬਾਵਾ
ਅਕਸਰ ਇਹ ਚੀਜ਼ ਸਮਾਜ 'ਚ ਵੇਖੀ ਜਾਂਦੀ ਹੈ ਕਿ ਅੱਜ ਦੇ ਨੌਜਵਾਨ ਆਪਣਾ ਜੀਵਨ ਸਾਥੀ ਜੇਕਰ ਚੁਣਦੇ ਹਨ ਤਾਂ ਲੁੱਕ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ। ਇਸ ਲਈ ਜੋ ਮੋਟਾ ਹੈ ,ਜਿਸ ਦਾ ਕੱਦ ਛੋਟਾ ਹੈ ਜਾਂ ਫ਼ੇਰ ਕਾਲਾ ਹੈ ਜਾਂ ਫ਼ੇਰ ਜਿਸ ਦੇ ਵਾਲ ਨਹੀਂ ਹਨ ਉਹ ਇਨਸਾਨ ਆਪਣੇ ਆਪ ਨੂੰ ਸਮਾਜ 'ਚ ਅਣਗੋਲਿਆ ਹੋਇਆ ਮਹਿਸੂਸ ਕਰਦਾ ਹੈ।
- " class="align-text-top noRightClick twitterSection" data="">
ਜੋ ਸਮਾਜ 'ਚ ਆਪਣੇ ਨੂੰ ਛੋਟਾ ਮਹਿਸੂਸ ਕਰਦੇ ਹਨ ਉਨ੍ਹਾਂ ਦੇ ਹੀ ਜੀਵਨ ਦੇ ਇੱਕ ਪੱਖ ਨੂੰ ਵਿਖਾਉਂਦਾ ਹੋਇਆ ਨਜ਼ਰ ਆਉਂਦਾ ਹੈ ਫ਼ਿਲਮ ਬਾਲਾ ਦਾ ਟ੍ਰੇਲਰ, ਦੱਸ ਦਈਏ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਵੰਬਰ ਮਹੀਨੇ ਇੱਕੋ ਹੀ ਕਾਨਸੇਪਟ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਬਿਲ-ਏ-ਗੌਰ ਹੈ ਕਿ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਬਾਲਾ ਅਤੇ 8 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਊਜੜਾ ਚਮਨ ਦੋਹਾਂ ਹੀ ਟ੍ਰੇਲਰਾਂ ਦੇ ਵਿੱਚ ਲੋਕ ਜੋ ਗੰਜੇਪਨ ਦੀਆਂ ਸਮੱਸਿਆਵਾਂ ਕਾਰਨ ਦੁੱਖੀ ਹਨ। ਉਨ੍ਹਾਂ ਦੀ ਜ਼ਿੰਦਗੀ ਵਿਖਾਈ ਗਈ ਹੈ।
ਵੇਖਣਾ ਇਹ ਹੋਵੇਗਾ ਇੱਕੋਂ ਹੀ ਕਾਨਸੇਪਟ 'ਤੇ ਬਣੀਆਂ ਦੋਹਾਂ ਫ਼ਿਲਮਾਂ ਵਿੱਚੋਂ ਦਰਸ਼ਕ ਕਿਹੜੀ ਫ਼ਿਲਮ ਵੇਖਣਾ ਪਸੰਦ ਕਰਦੇ ਹਨ।