ETV Bharat / sitara

ਲੰਦਨ 'ਚ ਫ਼ਿਲਮ ਬਾਹੂਬਲੀ: ਦਿ ਬਿਗਨਿੰਗ ਨੂੰ ਮਿਲਿਆ ਸਟੈਂਡਿੰਗ ਓਵੇਸ਼ਨ - Film bahubali updates

ਫ਼ਿਲਮ ਬਾਹੂਬਲੀ ਭਾਰਤੀ ਸਿਨੇਮਾ ਦੀ ਉਹ ਫ਼ਿਲਮ ਹੈ ਜਿਸ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਪ੍ਰਭਾਸ ਅਤੇ ਅਨੁਸ਼ਕਾ ਸ਼ੈੱਟੀ ਸਟਾਰਰ ਫ਼ਿਲਮ ਬਾਹੂਬਲੀ ਦਾ ਪਹਿਲਾ ਭਾਗ ਬਾਹੂਬਲੀ: ਦਿ ਬਿਗਨਿੰਗ ਲੰਦਨ ਦੇ ਰਾਇਲ ਅਲਬਰਟ ਹਾਲ 'ਚ ਵਿਖਾਇਆ ਗਿਆ। ਫ਼ਿਲਮ ਵੇਖਣ ਤੋਂ ਬਾਅਦ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ।

ਫ਼ੋਟੋ
author img

By

Published : Oct 20, 2019, 7:50 PM IST

ਨਵੀਂ ਦਿੱਲੀ: ਪ੍ਰਭਾਸ ਅਤੇ ਅਨੁਸ਼ਕਾ ਸ਼ੈੱਟੀ ਸਟਾਰਰ ਫ਼ਿਲਮ ਬਾਹੂਬਲੀ ਭਾਰਤੀ ਸਿਨੇਮਾ 'ਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਬਾਹੂਬਲੀ ਦੇ ਪਹਿਲੇ ਭਾਗ ਬਾਹੂਬਲੀ: ਦਿ ਬਿਗਨਿੰਗ ਅਤੇ ਦੂਜੇ ਪਾਰਟ ਬਾਹੂਬਲੀ: ਦਿ ਕਨਕਲੂਜ਼ਨ ਦੋਹਾਂ ਫ਼ਿਲਮਾਂ ਨੂੰ ਗਲੋਬਲ ਲੈਵਲ 'ਤੇ ਬੇਹਦ ਪਸੰਦ ਕੀਤਾ ਗਿਆ। ਸ਼ਨੀਵਾਰ 19 ਅਕਤੂਬਰ ਨੂੰ ਲੰਦਨ ਦੇ ਰਾਇਲ ਅਲਬਰਟ ਹਾਲ 'ਚ ਬਾਹੂਬਲੀ: ਦਿ ਬਿਗਨਿੰਗ ਦੀ ਸ੍ਰਕੀਨਿੰਗ ਰੱਖੀ ਗਈ ਸੀ। ਇਸ ਸ੍ਰਕੀਨਿੰਗ ਤੋਂ ਬਾਅਦ ਦਰਸ਼ਕਾਂ ਦਾ ਰਿਸਪੌਂਸ ਵੇਖਣ ਲਾਇਕ ਸੀ।

ਹੋਰ ਪੜ੍ਹੋ:ਜੇ ਇਸ ਤਰ੍ਹਾਂ ਕਰਦੀ ਰਹੀ ਫ਼ਿਲਮ ਵਾਰ ਕਮਾਈ ਤਾਂ ਟੁੱਟ ਸਕਦਾ ਹੈ ਸੁਲਤਾਨ ਦਾ ਰਿਕਾਰਡ

ਐਸਐਸ ਰਾਜਮੋਲੀ ਦੇ ਨਿਰਦੇਸ਼ਨ 'ਚ ਬਣੀ ਭਾਗ ਬਾਹੂਬਲੀ: ਦਿ ਬਿਗਨਿੰਗ ਪਹਿਲੀ ਨਾਨ ਇੰਗਲਿਸ਼ ਫ਼ਿਲਮ ਹੈ ਜਿਸ ਨੂੰ 148 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਦਿ ਰਾਇਲ ਅਲਬਰਟ ਹਾਲ 'ਚ ਵਿਖਾਇਆ ਗਿਆ ਹੈ। ਦਰਸ਼ਕਾਂ ਨਾਲ ਭਰੇ ਇਸ ਹਾਲ 'ਚ ਜਦੋਂ ਫ਼ਿਲਮ ਖ਼ਤਮ ਹੋਈ ਤਾਂ ਲੋਕਾਂ ਨੇ ਸਟੈਂਡਿੰਗ ਓਵੇਸ਼ਨ ਦੇਕੇ ਫ਼ਿਲਮ ਅਤੇ ਫ਼ਿਲਮ ਦੇ ਕਲਾਕਾਰਾਂ ਪ੍ਰਤੀ ਸਨਮਾਨ ਅਤੇ ਪਿਆਰ ਵਿਖਾਇਆ।

ਹੋਰ ਪੜ੍ਹੋ:ਬਾਦਸ਼ਾਹ ਤੇ ਫ਼ਿਲਮ ਬਾਲਾ ਦੇ ਮੇਕਰਜ਼ 'ਤੇ ਕਿਉਂ ਭੜਕੇ ਡਾ. ਜ਼ਿਊਸ ?

ਬਾਹੂਬਲੀ ਦੇ ਆਫ਼ੀਸ਼ਲ ਟਵੀਟਰ ਹੈਂਡਲ 'ਤੇ ਸਟੈਂਡਿੰਗ ਓਵੇਸ਼ਨ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਕੈਪਸ਼ਨ 'ਚ ਲਿਖਿਆ ਹੈ, "ਰਾਇਲ ਅਲਬਰਟ ਹਾਲ 'ਚ ਸਟੈਂਡਿੰਗ ਓਵੇਸ਼ਨ, ਜੋ ਲੋਕ ਇਸ ਇਤਿਹਾਸ (ਬਾਹੂਬਲੀ: ਦਿ ਬਿਗਨਿੰਗ) ਨੂੰ ਮੁੜ ਤੋਂ ਜੀਨ ਆਏ ਉਨ੍ਹਾਂ ਨੂੰ ਢੇਰ ਸਾਰਾ ਸਨਮਾਨ ਧੰਨਵਾਦ ਲੰਦਨ..ਅਸੀਂ ਇਸ ਸਮਾਰੋਹ ਨੂੰ ਜ਼ਿੰਦਗੀ ਭਰ ਯਾਦ ਰੱਖਾਂਗੇ।"

ਜ਼ਿਕਰੇਖ਼ਾਸ ਹੈ ਕਿ ਫ਼ਿਲਮ ਦੀ ਸਾਰੀ ਟੀਮ ਨੇ ਇਸ ਸਮਾਰੋਹ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।

Intro:Body:

bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.