ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਨਵੀਂ ਆਉਣ ਵਾਲੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਟੀਮ ਨੇ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਅਦਾਕਾਰ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਕੇਕ ਦੇ ਨਾਲ ਇੱਕ ਫ਼ੋਟੋ ਨੂੰ ਸ਼ੇਅਰ ਕੀਤਾ, ਜਿਸ ਦੇ ਨਾਲ ਉਨ੍ਹਾਂ ਲਿਖਿਆ, "ਸ਼ੁਭ ਮੰਗਲ ਜ਼ਿਆਦਾ ਸਾਵਧਾਨ ਰੈਪ।"
ਇਹ ਫ਼ਿਲਮ 'ਸ਼ੁਭ ਮੰਗਲ ਸਾਵਧਾਨ' ਦਾ ਦੂਜਾ ਭਾਗ ਹੈ, ਜੋ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗਾ। ਹਿਤੇਸ਼ ਕੇਵਲਯ ਵੱਲੋਂ ਨਿਰਦੇਸ਼ਿਤ ਫ਼ਿਲਮ ਨੂੰ ਮੁੱਖ ਰੂਪ ਤੋਂ ਵਾਣਾਰਸੀ ਭਾਸ਼ਾ ਵਿੱਚ ਸ਼ੂਟ ਕੀਤਾ ਗਿਆ ਹੈ ਤੇ ਇਹ ਫ਼ਿਲਮ ਹੋਮਿਉਸੈਕਸ਼ਿਉਲ ਦੇ ਮੁੱਦੇ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਵਿੱਚ ਨੀਨਾ ਗੁਪਤਾ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: ਫ਼ਿਲਮ 'ਛਪਾਕ' ਤੋਂ ਇੱਕ ਹਫ਼ਤਾ ਪਹਿਲਾਂ ਰੀਲੀਜ਼ ਹੋ ਰਹੀ ਹੈ ਫ਼ਿਲਮ 'ਐਸਿਡ'
ਆਯੁਸ਼ਮਾਨ ਬਾਲੀਵੁੱਡ ਦੇ ਉਭਰਦੇ ਸਿਤਾਰੇ ਹਨ, ਜੋ ਆਪਣੀਆਂ ਫ਼ਿਲਮਾ ਦੇ ਵੱਖਰੇ ਕੰਸੈਪਟ ਨਾਲ ਸਾਰਿਆਂ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਇਹੀਂ ਕਾਰਨ ਹੈ ਕਿ ਉਨ੍ਹਾਂ ਨੂੰ ਬੈਸਟ ਐਕਟਰ ਦਾ ਐਵਾਰਡ ਦਾ ਸਨਮਾਨ ਪ੍ਰਾਪਤ ਹੈ।
ਹੋਰ ਪੜ੍ਹੋ: ਸਲਮਾਨ ਖ਼ਾਨ ਦੇ ਘਰ ਨੂੰ ਮਿਲੀ ਬੰਬ੍ਹ ਨਾਲ ਉਡਾਉਣ ਦੀ ਧਮਕੀ, ਪੁਲਿਸ ਨੂੰ ਆਈ ਮੇਲ
ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੈਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿੱਚ ਆਯੁਸ਼ਮਾਨ ਮਾਨ ਦੀ ਫ਼ਿਲਮ ਬਾਲਾ ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ।