ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ 32ਵੇਂ ਜਨਮਦਿਨ ਉੱਤੇ ਖ਼ੁਦ 'ਤੇ ਯਕੀਨ ਕਰਨ ਦੀ ਗ਼ੱਲ ਕਹੀ ਹੈ ਤੇ ਪਿਤਾ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਹੈ। ਜਿਸ ਨਾਲ ਅਦਾਕਾਰਾ ਨੂੰ ਕਾਮਯਾਬੀ ਵੱਲ ਵੱਧਣ 'ਚ ਮਦਦ ਮਿਲੀ।
- " class="align-text-top noRightClick twitterSection" data="
">
ਅਦਾਕਾਰ ਨੇ ਕਿਹਾ,"ਮੇਰੇ ਵਿੱਚ ਮਜ਼ਬੂਤੀ ਖ਼ੁਦ-ਬ-ਖ਼ੁਦ ਆਉਂਦੀ ਹੈ। ਇਸ ਲਈ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ, ਇਹ ਤੁਹਾਨੂੰ ਰਸਤਾ ਦਿਖਾਉਂਦੀ ਹੈ।" ਇਸ ਦੇ ਨਾਲ ਹੀ ਅਦਾਕਾਰਾ ਨੇ 'ਕਲੀਨ ਸਲੇਟ ਫ਼ਿਲਮਸ' ਨਾਮਕ ਆਪਣਾ ਖ਼ੁਦ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ। ਅਦਾਕਾਰਾ ਨੇ ਆਪਣੇ ਪਿਤਾ ਕਰਨਲ ਅਜੇ ਕੁਮਾਰ ਸ਼ਰਮਾ ਨੂੰ ਆਪਣਾ ਸਭ ਤੋਂ ਬੇਹਤਰੀਨ ਅਧਿਆਪਕ ਦੱਸਿਆ ਹੈ।
ਉਨ੍ਹਾਂ ਕਿਹਾ,"ਮੈਂ ਬੈਂਗਲੂਰ 'ਚ ਆਰਮੀ ਸਕੂਲ ਗਈ ਸੀ ਤੇ ਉੱਥੇ ਮੈਨੂੰ ਬਹੁਤ ਚੰਗੇ ਅਧਿਆਪਕ ਮਿਲੇ ਤੇ ਉਨ੍ਹਾਂ ਦਾ ਮੇਰੀ ਸੋਚ 'ਤੇ ਬਹੁਤ ਗਹਿਰਾ ਅਸਰ ਰਿਹਾ ਹੈ। ਪਰ ਮੇਰੇ ਪਿਤਾ ਨੇ ਮੈਨੂੰ ਕਈ ਹੋਰ ਕੀਮਤੀ ਚੀਜ਼ਾ ਸਿਖਾਈਆ।" ਆਪਣੇ ਪਿਤਾ ਦੀ ਅਜਿਹੀਆਂ ਸਿੱਖਿਆਵਾਂ ਦੇ ਸਦਕੇ ਹੀ ਅਦਾਕਾਰਾ ਅੱਜ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ 'ਚੋਂ ਇੱਕ ਹੈ।
ਜੇ ਵਰਕ ਫ੍ਰੰਟ ਦੀ ਗ਼ੱਲ ਕਰੀਏ ਤਾਂ ਅਦਾਕਾਰਾ ਬਤੌਰ ਨਿਰਮਾਤਾ ਉਹ ਆਪਣਾ ਡੈਬਿਓ ਕਰਨ ਵਾਲੀ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਵਿੱਚ ਬਣੀ ਥ੍ਰਿਲਰ ਸੀਰੀਜ਼ 'ਪਾਤਾਲ ਲੋਕ' 15 ਮਈ ਨੂੰ ਐਮਾਜ਼ਾਨ ਪ੍ਰਾਈਮ ਉੱਤੇ ਸਟ੍ਰੀਮ ਹੋਵੇਗੀ।