ਮੁੰਬਈ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਹਾਲ ਹੀ ਵਿੱਚ ਨਿਊਯਾਰਕ ਤੋਂ ਭਾਰਤ ਪਹੁੰਚੇ ਹਨ ਤੇ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਆਰੰਟੀਨ ਵਿੱਚ ਰਹਿਣ ਦਾ ਫ਼ੈਸਲਾ ਲਿਆ ਹੈ।
ਅਦਾਕਾਰ ਨੇ ਇੰਸਟਾਗ੍ਰਾਮ ਉੱਤੇ ਆਪਣੇ ਸਵੈ-ਕੁਆਰੰਟੀਨ ਦਾ ਫ਼ੈਸਲਾ ਦੱਸਦੇ ਹੋਏ ਪੋਸਟ ਵਿੱਚ ਲਿਖਿਆ, "ਆਖ਼ਿਰਕਾਰ ਨਿਊਯਾਰਕ ਤੋਂ 4 ਮਹੀਨੇ ਬਾਅਦ ਮੁੰਬਈ ਆ ਪਹੁੰਚਿਆ ਹਾਂ। ਇਹ ਦੇਖਕੇ ਚੰਗਾ ਲਗਾ ਕਿ ਕਿੰਨੀ ਸਖ਼ਤੀ ਪਰ ਆਰਾਮ ਨਾਲ ਸਾਡੇ ਅਧਿਕਾਰੀ ਏਅਰਪੋਟ ਉੱਤੇ ਕੋਰੋਨਾ ਵਾਇਰਸ ਦੀ ਸਥਿਤੀ ਤੋਂ ਨਿਪਟ ਰਹੇ ਹਨ। ਭਾਰਤ ਸੱਚ-ਮੁੱਚ ਦੁਨੀਆ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਉਦਾਹਰਨ ਦੇ ਰਿਹਾ ਹੈ। ਲੋਕਾਂ ਉੱਤੇ ਮਾਣ ਹੈ।"
ਅਨੁਪਮ ਨੇ ਮੁੰਬਈ ਏਅਰਪੋਰਟ ਦਾ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਦਿਖ ਰਿਹਾ ਹੈ ਕਿ ਏਅਰਪੋਰਟ ਉੱਤੇ ਅਪਣਾਈ ਜਾ ਰਹੀ ਪ੍ਰਣਾਲੀ ਵਿੱਚ ਕਿੰਨੀ ਕੁ ਸਖ਼ਤ ਚੈਕਿੰਗ ਹੋ ਰਹੀ ਹੈ।
ਅਨੁਪਮ ਦੀ ਪੋਸਟ ਉੱਤੇ ਰਿਐਕਟ ਕਰਦੇ ਹੋਏ ਅਦਾਕਾਰ ਵਰੁਣ ਧਵਨ ਨੇ ਲਿਖਿਆ,"ਆਪਣਾ ਖ਼ਿਆਲ ਰੱਖੋਂ ਅਨੁਪਮ ਅੰਕਲ....ਬਹੁਤ ਸਾਰਾ ਪਿਆਰ ਤੇ ਦੁਆਵਾਂ।"
ਇਸ ਤੋਂ ਇਲਾਵਾ ਅਕਸ਼ੇ ਕੁਮਾਰ ਤੇ ਕਾਰਤਿਕ ਆਰਯਨ ਨੇ ਆਪਣੇ ਆਪਣੇ ਅੰਦਾਜ਼ ਵਿੱਚ ਵੀਡੀਓ ਸਾਂਝਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਹਰਾਉਣ ਦੇ ਲਈ ਸਵੈ-ਕੁਆਰੰਟੀਨ, ਸੋਸ਼ਲ ਡਿਸਟੈਂਸਿੰਗ ਤੇ ਆਈਸੋਲੇਸ਼ਨ ਵਰਗੇ ਤਰੀਕਿਆਂ ਨੂੰ ਅਪਣਾਉਣ ਤੇ ਜਿਨ੍ਹਾਂ ਹੋ ਸਕੇ ਆਪਣੇ ਘਰਾਂ ਵਿੱਚ ਰਹਿਣ।