ਮੁੰਬਈ: ਅਦਾਕਾਰਾ ਰਾਧਿਕਾ ਮਦਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਦੇ ਨਵੇਂ ਗੀਤ 'ਨਚਨ ਨੂੰ ਜੀ ਕਰਦਾ' 'ਤੇ ਦਿਲ ਖੋਲ ਕੇ ਡਾਂਸ ਕੀਤਾ। ਨਿਰਮਾਤਾਵਾਂ ਨੇ ਸ਼ੁਕਰਵਾਰ ਦੇ ਦਿਨ ਇਸ ਨਵੇਂ ਗੀਤ ਨੂੰ ਰਿਲੀਜ਼ ਕੀਤਾ।
ਗੀਤ 'ਚ ਰਾਧਿਕਾ ਨੇ ਜ਼ਬਰਦਸਤ ਡਾਂਸ ਕੀਤਾ। ਗੀਤ ਦੀ ਸ਼ੁਰੂਆਤ ਇੱਕ ਸਕੂਲ ਤੋਂ ਹੁੰਦੀ ਹੈ ਜਿੱਥੇ ਰਾਧਿਕਾ ਵਿਦਿਆਰਥੀਆਂ ਨਾਲ ਘਿਰੀ ਹੋਈ ਹੈ ਅਤੇ ਅਚਾਨਕ ਡਾਂਸ ਕਰਨ ਲਗਦੀ ਹੈ।
ਗੀਤ 'ਚ ਅਦਾਕਾਰਾ ਨੇ ਬਾਲੀਵੁੱਡ ਕਲਾਕਾਰਾਂ ਸ਼ਾਹਰੁਖ਼ ਖ਼ਾਨ,ਸਲਮਾਨ ਖ਼ਾਨ, ਰਿਤੀਕ ਰੋਸ਼ਨ ਅਤੇ ਰਣਵੀਰ ਸਿੰਘ ਸਣੇ ਕਈ ਲੋਕਾਂ ਵੱਲੋਂ ਬਣਾਏ ਮਸ਼ਹੂਰ ਡਾਂਸ ਸਟੈਪ ਨੂੰ ਦੋਹਰਾਇਆ ਹੈ।
ਤਨਿਸ਼ ਬਾਗਚੀ ਨੇ ਇਸ ਦਾ ਮਿਊਜ਼ਿਕ ਕੰਪੋਜ਼ ਕੀਤਾ ਹੈ। ਰੋਮੀ ਅਤੇ ਨਿਕਿਤਾ ਗਾਂਧੀ ਨੇ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਅੰਗਰੇਜ਼ੀ ਮੀਡੀਅਮ' ਸਾਲ 2007 ਵਿੱਚ ਆਈ ਫ਼ਿਲਮ 'ਹਿੰਦੀ ਮੀਡੀਅਮ' ਦਾ ਸੀਕੁਅਲ ਹੈ।