ਮੁੰਬਈ: ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਨੇ ਕਈ ਹਿੱਟ ਹਿੰਦੀ ਫ਼ਿਲਮਾਂ ਦੇਣ ਤੋਂ ਬਾਅਦ ਆਪਣੀ ਨਵੀਂ ਫ਼ਿਲਮ 'ਅੰਗਰੇਜ਼ੀ ਮੀਡੀਅਮ' ਨੂੰ ਦਰਸ਼ਕਾਂ ਨਾਲ ਰੂ-ਬ-ਰੂ ਕਰਵਾਇਆ ਹੈ। ਇਸ ਫ਼ਿਲਮ ਵਿੱਚ ਇਫਰਾਨ ਖ਼ਾਨ ਨਾਲ ਰਾਧਿਕਾ ਮਦਾਨ ਤੇ ਕਰੀਨਾ ਕਪੂਰ ਖ਼ਾਨ ਵੀ ਨਜ਼ਰ ਆ ਰਹੀਆ ਹਨ। ਦੱਸਣਯੋਗ ਹੈ ਕਿ ਫ਼ਿਲਮ 'ਅੰਗਰੇਜ਼ੀ ਮੀਡੀਅਮ' ਨੇ ਇਸ ਸ਼ੁੱਕਰਵਾਰ ਬਾਕਸ ਆਫਿਸ 'ਤੇ ਦਸਤਕ ਦੇ ਦਿੱਤੀ ਹੈ। ਪਹਿਲੇ ਦਿਨ ਦੇ ਕਲੈਕਸ਼ਨ 'ਚ ਫ਼ਿਲਮ 4.03 ਕਰੋੜ ਕਮਾਉਣ 'ਚ ਕਾਮਯਾਬ ਰਹੀ।
-
#AngreziMedium Fri ₹ 4.03 cr. #India biz.
— taran adarsh (@taran_adarsh) March 14, 2020 " class="align-text-top noRightClick twitterSection" data="
Note: Biz has been severely affected due to closure of cinema halls in several states. #CoronaVirus #COVID19
">#AngreziMedium Fri ₹ 4.03 cr. #India biz.
— taran adarsh (@taran_adarsh) March 14, 2020
Note: Biz has been severely affected due to closure of cinema halls in several states. #CoronaVirus #COVID19#AngreziMedium Fri ₹ 4.03 cr. #India biz.
— taran adarsh (@taran_adarsh) March 14, 2020
Note: Biz has been severely affected due to closure of cinema halls in several states. #CoronaVirus #COVID19
ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਫ਼ਿਲਮ ਦੀ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਹੋਰਨਾਂ ਸੂਬਿਆਂ ਦੇ ਥੀਏਟਰ ਬੰਦ ਹੋਣ ਕਾਰਨ ਫ਼ਿਲਮ ਦੇ ਕਲੈਕਸ਼ਨ 'ਤੇ ਅਸਰ ਪਿਆ ਹੈ।
ਹੋਰ ਪੜ੍ਹੋ: 'ਗਜਨੀ 2' ਦੇ ਸੀਕੁਅਲ ਵਿੱਚ ਵਾਪਸੀ ਕਰ ਸਕਦੇ ਹਨ ਆਮਿਰ ਖ਼ਾਨ
ਬੀਤੇ ਸ਼ੁੱਕਰਵਾਰ ਫ਼ਿਲਮ ਦੀ ਓਪਨਿੰਗ ਨੂੰ ਲੈ ਕੇ ਆਸਾਰ ਚੰਗੇ ਨਜ਼ਰ ਨਹੀਂ ਆ ਰਹੇ ਸੀ, ਕਿਉਂਕਿ ਕੋਰੋਨਾ ਦੀ ਦਹਿਸ਼ਤ ਨਾਲ ਫ਼ਿਲਮ ਦੀ ਬੁਕਿੰਗ ਪ੍ਰਭਾਵਿਤ ਹੋਈ ਸੀ। ਦਿੱਲੀ ਸਮੇਤ ਜੰਮੂ-ਕਸ਼ਮੀਰ ਤੇ ਕੇਰਲ 'ਚ ਫ਼ਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਦਰਸ਼ਕ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕਰ ਰਹੇ ਹਨ।