ਮੁੰਬਈ : ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ, ਉਸਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖ਼ਬਰ ਨਾਲ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਸੋਗ ਵਿੱਚ ਹਨ ਤੇ ਸਾਰੇ ਸਿਤਾਰੇ ਦੇਸ਼ ਦੇ ਦਿੱਗਜ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਅਮਿਤਾਭ ਬੱਚਨ ਨੇ ਟਵਿੱਟਰ ਹੈਂਡਲ 'ਤੇ ਸੁਸ਼ਮਾ ਸਵਰਾਜ ਨਾਲ ਆਪਣੀ ਇੱਕ ਪੁਰਾਣੀ ਫ਼ੋਟੋ ਸਾਂਝੀ ਕਰਦਿਆਂ ਦੁੱਖ ਜ਼ਾਹਿਰ ਕੀਤਾ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਸੁਸ਼ਮਾ ਸਵਰਾਜ ਦੀ ਇਸ ਫ਼ੋਟੋ ਨੂੰ ਟਵਿੱਟਰ 'ਤੇ ਇੱਕ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ, ਜਿਸ ਨੂੰ ਅਮਿਤਾਭ ਬੱਚਨ ਨੇ ਟਵੀਟ ਕਰਕੇ ਸੁਸ਼ਮਾ ਸਵਰਾਜ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ। ਅਮਿਤਾਭ ਬੱਚਨ ਨੇ ਫ਼ੋਟੋ ਕੈਪਸ਼ਨ 'ਚ ਲਿਖਿਆ, "ਸੁਸ਼ਮਾ ਸਵਰਾਜ ਨਰਮ ਬੋਲਣ ਵਾਲੀ, ਇੱਕ ਚੰਗੇ ਬੁਲਾਰੇ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹਨ।"
-
T 3251 -
— Amitabh Bachchan (@SrBachchan) August 7, 2019 " class="align-text-top noRightClick twitterSection" data="
'मृदुभाषी, सम्मोहक वक्ता,
मिलनसार, दुखहर्ता।
सुषमाजी जैसों का रिक्त स्थान कभी नहीं भरता।।' ~ Ef V pic.twitter.com/upWSXevwaH
">T 3251 -
— Amitabh Bachchan (@SrBachchan) August 7, 2019
'मृदुभाषी, सम्मोहक वक्ता,
मिलनसार, दुखहर्ता।
सुषमाजी जैसों का रिक्त स्थान कभी नहीं भरता।।' ~ Ef V pic.twitter.com/upWSXevwaHT 3251 -
— Amitabh Bachchan (@SrBachchan) August 7, 2019
'मृदुभाषी, सम्मोहक वक्ता,
मिलनसार, दुखहर्ता।
सुषमाजी जैसों का रिक्त स्थान कभी नहीं भरता।।' ~ Ef V pic.twitter.com/upWSXevwaH
ਅਮਿਤਾਭ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇਸ਼ ਦੇ ਅਜ਼ੀਜ਼ ਮੰਤਰੀ ਦੇ ਦੇਹਾਂਤ ਤੋਂ ਦੁਖੀ ਹਨ। ਹਰ ਕੋਈ ਉਸਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਅੱਗੇ ਪੜ੍ਹੋ: ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ
ਜ਼ਿਕਰੇਖ਼ਾਸ ਹੈ ਕਿ, ਸੁਸ਼ਮਾ ਸਵਰਾਜ ਲੰਮੇਂ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋ ਗਿਆ ਸੀ। ਉਨ੍ਹਾਂ ਨੇ ਬਿਮਾਰੀ ਕਾਰਨ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ। ਸਾਲ 2014 ਵਿੱਚ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰਾਲੇ ਦਾ ਚਾਰਜ ਮਿਲਿਆ ਸੀ। ਸੁਸ਼ਮਾ ਭਾਜਪਾ ਸ਼ਾਸਨ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਵੀ ਰਹੇ ਸਨ।
ਸੁਸ਼ਮਾ ਸਵਰਾਜ ਨੂੰ ਇੱਕ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਪਾਰਟੀ ਦੀ ਪਹਿਲੀ ਮਹਿਲਾ ਬੁਲਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਸੁਸ਼ਮਾ ਸਵਰਾਜ ਪਹਿਲੀ ਮਹਿਲਾ ਮੁੱਖ ਮੰਤਰੀ, ਕੇਂਦਰੀ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੀ ਪਹਿਲੀ ਮਹਿਲਾ ਨੇਤਾ ਸੀ। ਇੰਦਰਾ ਗਾਂਧੀ ਤੋਂ ਬਾਅਦ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਸਨ। ਪਿਛਲੇ 4 ਦਹਾਕਿਆਂ ਵਿੱਚ, ਉਸਨੇ 11 ਵਾਰ ਚੋਣਾਂ ਲੜੀਆਂ, 3 ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਸੁਸ਼ਮਾ 7 ਵਾਰ ਸੰਸਦ ਮੈਂਬਰ ਰਹੀ।