ETV Bharat / sitara

ਵਰ੍ਹੇਗੰਢ ਮੌਕੇ ਅਮਿਤਾਭ ਨੇ ਦੱਸਿਆ ਆਪਣੇ ਵਿਆਹ ਨਾਲ ਜੁੜਿਆ ਇਹ ਮਜ਼ੇਦਾਰ ਕਿੱਸਾ

ਅਮਿਤਾਭ ਤੇ ਜਯਾ ਅੱਜ ਆਪਣੀ 47ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ 'ਤੇ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਕੋਲਾਜ਼ ਸ਼ੇਅਰ ਕੀਤਾ ਹੈ, ਨਾਲ ਹੀ ਇੱਕ ਦਿਲਚਸਪ ਗ਼ੱਲ ਦਾ ਖ਼ੁਲਾਸਾ ਵੀ ਕੀਤਾ ਹੈ।

amitabh bachchan shares his wedding story with jaya bachchan on marriage anniversary
ਅਮਿਤਾਭ-ਜਯਾ ਦੀ 47ਵੀਂ ਵਰ੍ਹੇਗੰਢ 'ਤੇ ਅਦਾਕਾਰ ਨੇ ਫ਼ੋਟੋ ਸ਼ੇਅਰ ਕਰ ਦੱਸਿਆ ਆਪਣੇ ਵਿਆਹ ਦਾ ਮੱਜ਼ੇਦਾਰ ਕਿੱਸਾ
author img

By

Published : Jun 3, 2020, 9:29 PM IST

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫ਼ੈਸ਼ਨਲ ਲਾਈਫ਼ ਨਾਲ ਜੁੜੀਆ ਹਰ ਅਪਡੇਟ ਨੂੰ ਸਾਂਝਾ ਕਰਦੇ ਰਹਿੰਦੇ ਹਨ। ਬਿੱਗ ਬੀ ਦੇ ਵਿਆਹ ਨੂੰ ਅੱਜ 47 ਸਾਲ ਹੋ ਗਏ ਹਨ ਤੇ ਇਸ ਮੌਕੇ 'ਤੇ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਕੋਲਾਜ਼ ਸ਼ੇਅਰ ਕੀਤਾ ਹੈ, ਇਸ ਦੇ ਨਾਲ ਹੀ ਇੱਕ ਦਿਲਚਸਪ ਗ਼ੱਲ ਵੀ ਦੱਸੀ ਹੈ।

ਅਦਾਕਾਰ ਨੇ ਜੋ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਉਹ ਉਨ੍ਹਾਂ ਦੇ ਵਿਆਹ ਵੇਲੇ ਦੀਆ ਹਨ। ਤਸਵੀਰਾਂ ਵਿੱਚ ਅਮਿਤਾਭ ਜਯਾ ਦੇ ਮੱਥੇ 'ਤੇ ਟੀਕਾ ਲਗਾਉਂਦੇ ਹੋਏ ਤੇ ਹਵਨ ਕੁੰਡ ਦੇ ਅੱਗੇ ਬੈਠੇ ਹੋਏ ਨਜ਼ਰ ਆ ਰਹੇ ਹਨ। ਜਯਾ ਬੱਚਨ ਨੇ ਵਿਆਹ ਵਾਲਾ ਜੋੜਾ ਪਾਇਆ ਹੋਇਆ ਹੈ ਤੇ ਬਿੱਗ ਬੀ ਸ਼ੇਰਵਾਨੀ ਵਿੱਚ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿੱਗ-ਬੀ ਨੇ ਲਿਖਿਆ, "47 ਸਾਲ......ਅੱਜ ਹੀ ਦੇ ਦਿਨ.......3 ਜੂਨ 1973।"

ਪੋਸਟ ਦੇ ਨਾਲ ਹੀ ਦਿੱਤੇ ਇਸ ਕੈਪਸ਼ਨ ਵਿੱਚ ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਤੈਅ ਕੀਤਾ ਸੀ ਕਿ ਜੇ ਫ਼ਿਲਮ 'ਜੰਜ਼ੀਰ' ਬਾਕਸ ਆਫਿਸ 'ਤੇ ਹਿੱਟ ਹੋ ਜਾਂਦੀ ਹੈ ਤਾਂ ਉਹ ਆਪਣੇ ਦੋਸਤਾਂ ਨਾਲ ਲੰਦਨ ਜਾਣਗੇ। ਉਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਕਿ ਨਾਲ ਕੋਣ-ਕੋਣ ਜਾ ਰਿਹਾ ਹੈ ਤਾਂ ਅਮਿਤਾਭ ਨੇ ਜਵਾਬ ਦਿੰਦਿਆ ਕਿਹਾ, ਜਯਾ। ਫਿਰ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ, ਜਾਣ ਤੋਂ ਪਹਿਲਾ ਤੈਨੂੰ ਜਯਾ ਨਾਲ ਵਿਆਹ ਕਰਨਾ ਪਵੇਗਾ ਤੇ ਅਮਿਤਾਭ ਬੱਚਨ ਨੇ ਕਹਿਣਾ ਮੰਨ ਲਿਆ।

ਅਮਿਤਾਭ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਉਨ੍ਹਾਂ ਦੇ ਫ਼ੈਨਜ਼ ਕੁਮੈਂਟ ਬਾਕਸ ਵਿੱਚ ਅਦਾਕਾਰ ਨੂੰ ਵਰ੍ਹੇਗੰਢ ਦੀ ਵਧਾਈ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.