ਹੈਦਰਾਬਾਦ :ਬਾਲੀਵੁੱਡ ਦੇ ਮਿਸਟਰ ਪ੍ਰਫ਼ੈਕਸ਼ਨਿਸਟ ਆਮਿਰ ਖ਼ਾਨ ਨੀਤੀਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਛਿਛੋਰੇ' ਦੇ ਵਿੱਚ ਕੈਮੀਓ ਰੋਲ ਨਿਭਾਉਂਦੇ ਨਜ਼ਰ ਆ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਡਾਇਰੈਕਟਰ ਨੀਤੀਸ਼ ਤਿਵਾਰੀ ਕੈਮੀਓ ਰੋਲ ਦਾ ਔਫਰ ਲੈਕੇ ਆਮਿਰ ਖ਼ਾਨ ਕੋਲ ਗਏ ਸਨ। ਇਹ ਰੋਲ ਆਮਿਰ ਨੂੰ ਚੰਗਾਲੱਗਿਆ ਜਿਸ ਕਾਰਨ ਉਨ੍ਹਾਂ ਨੇ ਇਸ ਫ਼ਿਲਮ ਨੂੰ ਹਾਂ ਕਰ ਦਿੱਤੀ ਹੈ।ਸਾਰੀ ਕਾਗਜ਼ੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਇਸ ਫ਼ਿਲਮ ਦਾ ਆਫਿਸ਼ੀਅਲ ਐਲਾਨ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਆਮਿਰ ਨੀਤੀਸ਼ ਤਿਵਾਰੀ ਦੇ ਨਾਲ ਪਹਿਲਾਂ 'ਦੰਗਲ' ਫ਼ਿਲਮ ਕਰ ਚੁੱਕੇ ਹਨ। ਜਿਸਨੇ ਬਾਲੀਵੁੱਡ ਵਿੱਚ ਕਈ ਰਿਕਾਰਡ ਤੋੜੇ ਹਨ। ਇਸ ਫ਼ਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਸੁਸ਼ਾਂਤ ਸਿੰਘ ਰਾਜਪੂਤ ਦਿਖਾਈ ਦੇਣਗੇ।