ਚੰਡੀਗੜ੍ਹ: ਪੰਜਾਬੀ ਮਨੋਰੰਜਨ ਜਗਤ ਤਰੱਕੀ ਕਰ ਰਿਹਾ ਹੈ ਇਸ 'ਚ ਕੋਈ ਦੋ ਰਾਏ ਨਹੀਂ ਹੈ। ਕੁਝ ਸਮੇਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਇੱਕ ਪੰਜਾਬੀ ਗੀਤ 'ਚ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਭੈਣ ਨੂਪੁਰ ਸੈਨਨ ਨਜ਼ਰ ਆਉਣ ਵਾਲੇ ਹਨ।
- " class="align-text-top noRightClick twitterSection" data="">
ਹੋਰ ਪੜ੍ਹੋ:ਬਾਲਾ ਨੇ ਤੋੜੇ ਆਯੁਸ਼ਮਾਨ ਦੀਆਂ ਪਹਿਲਾਂ ਵਾਲਿਆਂ ਫ਼ਿਲਮਾਂ ਦੇ ਸਾਰੇ ਰਿਕਾਰਡ
9 ਨਵੰਬਰ ਨੂੰ ਉਹ ਗੀਤ ਰਿਲੀਜ਼ ਹੋ ਚੁੱਕਾ ਹੈ। ਮਸ਼ਹੂਰ ਲਿਖਾਰੀ ਜਾਨੀ ਵੱਲੋਂ ਲਿਖੇ ਗੀਤ 'ਫ਼ਿਲਹਾਲ' ਨੂੰ ਅਵਾਜ਼ ਬੀਪ੍ਰਾਕ ਨੇ ਦਿੱਤੀ ਹੈ। ਅਰਵਿੰਦ ਖਹਿਰਾ ਵੱਲੋਂ ਨਿਰਦੇਸ਼ਿਤ ਇਸ ਗੀਤ ਦੀ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਨੂਪੁਰ ਸੈਨਨ ਤੋਂ ਇਲਾਵਾ ਐਮੀ ਵਿਰਕ ਅਤੇ ਅਸ਼ਮੀਤਾ ਵੀ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ:ਅਯੁੱਧਿਆ ਮਾਮਲੇ 'ਤੇ ਬਾਲੀਵੁੱਡ ਦੀ ਪ੍ਰਤੀਕਿਰਿਆ
ਦੱਸ ਦਈਏ ਕਿ ਇਸ ਗੀਤ ਰਾਹੀਂ ਨੂਪੁਰ ਸੈਨਨ ਨੇ ਬਤੌਰ ਮਾਡਲ ਗਲੈਮਰ ਵਰਡਲ 'ਚ ਐਂਟਰੀ ਕੀਤੀ ਹੈ। ਇਸ ਗੀਤ ਦੀ ਵੀਡੀਓ 'ਚ ਇੱਕ ਅਧੂਰੀ ਪ੍ਰੇਮ ਕਹਾਣੀ ਵਿਖਾਈ ਗਈ ਹੈ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਅਕਸ਼ੈ ਕੁਮਾਰ ਨੇ ਕਿਸੇ ਪੰਜਾਬੀ ਪ੍ਰੋਜੈਕਟ 'ਚ ਕੰਮ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਉਹ ਗਿੱਪੀ ਗਰੇਵਾਲ ਨਾਲ ਫ਼ਿਲਮ ਭਾਜੀ ਇਨ ਪ੍ਰਾਬਲਮ 'ਚ ਕੰਮ ਕਰ ਚੁੱਕੇ ਹਨ।