ਮੁੰਬਈ: ਹਾਲ ਹੀ ਵਿੱਚ ਅਕਸ਼ੇ ਕੁਮਾਰ ਇੱਕ ਵਾਰ ਫੇਰ ਤੋਂ ਸੁਰਖੀਆਂ ਵਿੱਚ ਹਨ, ਜਦ ਉਨ੍ਹਾਂ ਨੇ ਸ਼ੂਟਿੰਗ ਤੋਂ ਬਾਅਦ ਮੁੰਬਈ ਵਿੱਚ ਭਾਰੀ ਟ੍ਰੈਫਿਕ ਤੋਂ ਬਚਣ ਲਈ ਮੈਟਰੋ 'ਚ ਯਾਤਰਾ ਕੀਤੀ, ਜਿਸ ਤੋਂ ਬਾਅਦ ਅਕਸ਼ੇ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਅਕਸ਼ੇ ਦੇ ਇਸ ਐਕਸ਼ਨ ਨੂੰ ਪੀ ਆਰ ਸਟੰਟ ਦੱਸਿਆ , ਇੱਥੋਂ ਤੱਕ ਕਿ ਉਨ੍ਹਾਂ ਨੂੰ ਜੰਗਲ ਦੀ ਤਬਾਹੀ ਦਾ ਸਮਰਥਕ ਵੀ ਕਿਹਾ ਹੈ।
ਹੋਰ ਪੜ੍ਹੋ: ਅਕਸ਼ੇ ਕੁਮਾਰ ਬਣਨਗੇ ਪੀਵੀ ਸਿੰਧੂ ਦੇ ਕੋਚ?
-
My ride for today, the @MumMetro...travelled #LikeABoss from Ghatkopar to Versova beating the peak hours traffic 😎 pic.twitter.com/tOOcGdOXXl
— Akshay Kumar (@akshaykumar) September 18, 2019 " class="align-text-top noRightClick twitterSection" data="
">My ride for today, the @MumMetro...travelled #LikeABoss from Ghatkopar to Versova beating the peak hours traffic 😎 pic.twitter.com/tOOcGdOXXl
— Akshay Kumar (@akshaykumar) September 18, 2019My ride for today, the @MumMetro...travelled #LikeABoss from Ghatkopar to Versova beating the peak hours traffic 😎 pic.twitter.com/tOOcGdOXXl
— Akshay Kumar (@akshaykumar) September 18, 2019
ਪਿਛਲੇ ਕੁਝ ਸਮੇਂ ਤੋਂ ਮੁੰਬਈ ਦੇ ਵਸਨੀਕ ਮੈਟਰੋ ਵਧਾਉਣ ਲਈ ਆਰੇ ਜੰਗਲ ਦੇ 2700 ਰੁੱਖਾਂ ਦੇ ਕੱਟਣ ਵਿਰੁੱਧ ਅੰਦੋਲਨ ਕਰ ਰਹੇ ਹਨ। ਅਕਸ਼ੇ ਕੁਮਾਰ ਵੱਲੋਂ ਇੰਟਰਨੈਟ 'ਤੇ ਮੈਟਰੋ ਨੂੰ ਉਤਸ਼ਾਹਿਤ ਕਰਨ ਲਈ, ਬਹੁਤ ਸਾਰੇ ਲੋਕਾਂ ਨੇ ਅਸਿੱਧੇ ਤੌਰ 'ਤੇ ਉਨ੍ਹਾਂ ਨੂੰ ਰੁੱਖ ਕੱਟਣ ਦਾ ਸਮਰਥਕ ਵੀ ਕਿਹਾ ਹੈ।
ਹੋਰ ਪੜ੍ਹੋ: ਗਣਪਤੀ ਵਿਸਰਜਨ ਕਾਰਨ ਹੋਈ ਗੰਦਗੀ ਨੂੰ ਸਾਫ਼ ਕਰਨ ਪੁੱਜੀ #khalsaAid
ਅਕਸ਼ੇ ਦੀ ਇਹ ਵੀਡੀਓ ਟਵਿੱਟਰ 'ਤੇ ਕਾਫ਼ੀ ਟ੍ਰੋਲ ਹੋ ਰਹੀ ਹੈ ਤੇ ਉਨ੍ਹਾਂ ਨੂੰ ਟਿੱਪਣੀ ਵੀ ਕਰ ਰਹੇ ਹਨ। ਇਨ੍ਹਾਂ ਯੂਜ਼ਰਸ ਨੇ ਅਕਸ਼ੇ ਨੂੰ ਕਾਫ਼ੀ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਜਿਵੇ ਕਿ ਯੂਜ਼ਰ ਨੇ ਉਨ੍ਹਾਂ ਦੀ ਕੈਨੇਡਾ ਨਾਗਰਿਕਤਾ ਬਾਰੇ ਕਿਹਾ ਕਿ, 'ਚਾਚਾ ਤੁਸੀ ਤਾਂ ਕੈਨੇਡਾ ਨਿਕਲ ਜਾਓਗੇ, ਪਰ ਜਾਣ ਤੋਂ ਪਹਿਲਾ ਆਰੇ ਦੇ ਜੰਗਲਾਂ ਨੂੰ ਕਿਉਂ ਬਰਬਾਦ ਕਰ ਰਹੇ ਹੋ।'
ਜ਼ਿਕਰੇਖ਼ਾਸ ਹੈ ਕਿ ਮੁੰਬਈ ਵਿੱਚ ਨਵੀਂ ਮੈਟਰੋ ਦੀ ਉਸਾਰੀ ਲਈ ਆਰੇ ਜੰਗਲ ਦੇ ਰੁੱਖ ਕੱਟੇ ਜਾਣੇ ਸੀ, ਜਿਸ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਇਸ ਦਾ ਵਿਰੋਧ ਕੀਤਾ।