ਮੁੰਬਈ: ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਦਰਮਿਆਨ ਮੁੰਬਈ ਵਿੱਚ ਇੱਕ ਹੋਰ ਮੁਸਿਬਤ ਦਸਤਕ ਦੇ ਰਹੀ ਹੈ। ਦੱਸ ਦੇਈਏ ਕਿ ਮੁੰਬਈ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸਾਈਕਲੋਨ 120 ਦੀ ਤੁਫ਼ਾਨੀ ਸਪੀਡ ਨਾਲ ਦਸਤਕ ਦੇਣ ਵਾਲਾ ਹੈ।
- " class="align-text-top noRightClick twitterSection" data="
">
ਅਜਿਹੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇੱਕ ਵੀਡੀਓ ਸ਼ੇਅਰ ਕਰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ ਤੇ ਬੀਐਮਸੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
ਵੀਡੀਓ ਵਿੱਚ ਅਕਸ਼ੇ ਨੇ ਕਿਹਾ, "ਮੀਂਹ ਪੈ ਰਿਹਾ ਹੈ, ਬਾਹਰ। ਹਰ ਸਾਲ ਮੌਸਮ ਦਾ ਇੰਤਜ਼ਾਰ ਰਹਿੰਦਾ ਹੈ ਪਰ 2020 ਅੱਲਗ ਜਿਹਾ ਸਾਲ ਹੈ। ਅਜੀਬ ਜਿਹਾ ਸਾਲ ਹੈ, ਕਾਫ਼ੀ ਪ੍ਰੇਸ਼ਾਨ ਕਰ ਰਿਹਾ ਹੈ। ਮੀਂਹ ਤੱਕ ਦਾ ਮਜ਼ਾ ਨਹੀਂ ਲੈਣ ਦੇ ਰਿਹਾ। ਮੀਂਹ ਦੇ ਨਾਲ ਸਾਈਕਲੋਨ ਵੀ ਪਿੱਛੇ-ਪਿੱਛੇ ਆ ਗਿਆ। ਭਗਵਾਨ ਦੀ ਸਾਡੇ 'ਤੇ ਕ੍ਰਿਪਾ ਰਹੀ ਤਾਂ ਹੋ ਸਕਦਾ ਹੈ ਕਿ ਇਹ ਸਾਈਕਲੋਨ ਇੱਥੇ ਨਾਂਹ ਆਵੇ ਜਾਂ ਹੋ ਸਕੇ ਕਿ ਸਾਈਕਲੋਨ ਦੀ ਸਪੀਡ ਜ਼ਿਆਦਾ ਨਾਂਹ ਹੋਵੇ।"