ਮੁੰਬਈ: ਬਾਲੀਵੁੱਡ ਵਿਚ ਹੁਣ ਤੱਕ ਅਜਿਹੀਆਂ ਕਈ ਫ਼ਿਲਮਾਂ ਆਈਆਂ ਹਨ, ਜਿਨ੍ਹਾਂ ਦਾ ਸੀਕਵਲ ਬਣਾਇਆ ਗਿਆ ਹੈ। ਯਸ਼ ਰਾਜ ਫਿਲਮਜ਼ ਦੀ ਧੂਮ ਲੜੀ ਹਰ ਵਾਰ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਤੇ ਇਸ ਲੜੀਵਾਰ ਦੀਆਂ ਫ਼ਿਲਮਾਂ ਹਰ ਕਿਸੇ ਦੇ ਦਿਲਾਂ ਵਿੱਚ ਧੁੰਮ ਮਚਾਉਂਦੀਆ ਹਨ। Dhoom 3 ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਨੂੰ ਇਸ ਦੇ ਅਗਲੇ ਸੀਕਵਲ ਦਾ ਇੰਤਜ਼ਾਰ ਹੈ। ਕੁਝ ਸਮੇਂ ਤੋਂ, Dhoom 4 ਬਾਰੇ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਹੋਰ ਪੜ੍ਹੋ: cardiff film festival: ਨਵਾਜ਼ੂਦੀਨ ਸਿੱਦੀਕੀ ਨੂੰ ਕੀਤਾ ਜਾਵੇਗਾ golden dragon award ਨਾਲ ਸਨਮਾਨਿਤ
ਕਈ ਅਜਿਹੀਆ ਖ਼ਬਰਾਂ ਸਾਹਮਣੇ ਆਈਆ ਹਨ ਕਿ ਅਕਸ਼ੇ ਕੁਮਾਰ ਇਸ ਫ਼ਿਲਮ ਵਿੱਚ ਮੁੱਖ ਵਿੱਚ ਨਜ਼ਰ ਆਉਣਗੇ ਤੇ ਇਸ ਫ਼ਿਲਮ ਵਿੱਚ ਖਿਡਾਰੀ ਕੁਮਾਰ ਖਲਾਇਕ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਰਿਪੋਰਟ ਦੇ ਅਨੁਸਾਰ, ਅਕਸ਼ੇ ਕੁਮਾਰ ਨੇ ਰਜਨੀਕਾਂਤ ਦੇ ਨਾਲ ਫ਼ਿਲਮ 2.0 ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਭੂਮਿਕਾ ਤੋਂ ਬਾਅਦ ਆਦਿੱਤਿਆ ਚੋਪੜਾ ਬਹੁਤ ਪ੍ਰਭਾਵਿਤ ਹੋਏ ਹਨ। ਆਦਿਤਿਆ ਨੂੰ ਲੱਗਦਾ ਹੈ ਕਿ ਅਕਸ਼ੇ ਕੁਮਾਰ ਇਸ ਫ਼ਿਲਮ ਲਈ ਸਹੀ ਹੋਣਗੇ।
ਦੋਵਾਂ ਨੇ ਕਈ ਵਾਰ ਮੁਲਾਕਾਤ ਵੀ ਕੀਤੀ, ਜਿਸ ਵਿੱਚ ਅਕਸ਼ੇ ਨੂੰ ਫ਼ਿਲਮ ਦੀ ਕਹਾਣੀ ਵੀ ਦੱਸੀ ਗਈ ਸੀ। ਅਕਸ਼ੇ ਇਸ ਫ਼ਿਲਮ ਵਿੱਚ ਅੰਡਰਵਰਲਡ ਡਾਨ ਦੀ ਭੂਮਿਕਾ ਨਿਭਾਉਣਗੇ। ਖ਼ਬਰਾਂ ਇਹ ਵੀ ਸਾਹਮਣੇ ਆਈਆ ਹਨ ਕਿ, ਅਭਿਸ਼ੇਕ ਬੱਚਨ ਅਤੇ ਉਦੈ ਚੋਪੜਾ ਸ਼ਾਇਦ ਹੀ ਇਸ ਫ਼ਿਲਮ ਦਾ ਹਿੱਸਾ ਹੋਣ।
ਜਦ ਕਿ ਸਾਲ 2017 ਵਿੱਚ ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਸਕਦੀ ਹੈ। ਫਿਲਹਾਲ, ਇਸ ਫ਼ਿਲਮ ਦੀ ਸਕ੍ਰਿਪਟ ਤਿਆਰ ਨਹੀਂ ਕੀਤੀ ਗਈ ਹੈ। ਖੈਰ ਹੁਣ ਸੱਚ ਕੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।