ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਮੁੰਬਈ ਦੀ ਬਾਂਦਰਾ ਅਦਾਲਤ ਨੇ ਕੰਗਨਾ ਰਨੌਤ ਖ਼ਿਲਾਫ਼ ਬਾਂਦਰਾ ਥਾਣੇ ਵਿੱਚ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਖਿਲਾਫ਼ ਬਾਂਦਰਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ।
ਇਸ ਤੋਂ ਬਾਅਦ ਕੰਗਨਾ ਨੂੰ ਬਾਂਦਰਾ ਪੁਲਿਸ ਨੇ ਪੁੱਛਗਿੱਛ ਲਈ ਤਲਬ ਕੀਤਾ ਹੈ। ਹੁਣ ਮੁੰਬਈ ਦੀ ਅੰਧੇਰੀ ਮੈਜਿਸਟਰੇਟ ਕੋਰਟ ਵਿੱਚ ਕੰਗਨਾ ਖਿਲਾਫ਼ ਕੇਸ ਦਰਜ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਐਡਵੋਕੇਟ ਆਲੀ ਕਾਸ਼ੀਫ ਖ਼ਾਨ ਦੇਸ਼ਮੁਖ ਨੇ ਦਰਜ ਕੀਤੀ ਹੈ।
ਪਿਛਲੀ ਦਿਨੀਂ ਕੰਗਨਾ ਰਨੌਤ ਨੇ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਇੰਡਸਟਰੀ ਬਾਰੇ ਟਵੀਟ ਵੀ ਕੀਤਾ ਸੀ। ਜਿਸ ਵਿੱਚ ਅਦਾਕਾਰਾ ਕੰਗਨਾ ਨੇ ਕਿਹਾ ਕਿ ਬਾਲੀਵੁੱਡ ਦੋ ਸਮੂਹਾਂ ਵਿੱਚ ਵੰਡਿਆ ਹੋਇਆ ਹੈ।
ਕੰਗਨਾ ਨੇ ਇਸ ਪੋਸਟ ਵਿੱਚ ਲਿਖਿਆ ਸੀ ਕਿ ਬਾਲੀਵੁੱਡ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਤਣਾਅ ਹੈ ਅਤੇ ਦੋ ਗਰੁੱਪ ਬਣੇ ਹੋਏ ਹਨ। "ਮੈਂ ਮੁਸਲਿਮ ਬਹੁਗਿਣਤੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਨਾਂਅ ਬਣਾਇਆ ਹੈ। ਹਾਲਾਂਕਿ, ਪਟੀਸ਼ਨਕਰਤਾਵਾਂ ਨੇ ਕਿਹਾ ਹੈ ਕਿ ਬਾਲੀਵੁੱਡ ਦਾ ਜਾਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"
ਦੱਸ ਦੇਈਏ ਕਿ ਕੰਗਨਾ ਰਨੌਤ ਤੇ ਰੰਗੋਲੀ ਚੰਦੇਲ ਨੂੰ ਪੁੱਛਗਿੱਛ ਲਈ 26 ਅਕਤੂਬਰ ਅਤੇ 27 ਅਕਤੂਬਰ ਨੂੰ ਬਾਂਦਰਾ ਥਾਣੇ ਬੁਲਾਇਆ ਗਿਆ ਹੈ।