ਚੰਡੀਗੜ੍ਹ :ਲੋਕ ਸਭਾ ਚੌਣਾਂ ਦਾ ਆਗਾਜ ਹੋ ਚੁਕਿਆ ਹੈ।ਇਸ ਦੇ ਚਲਦੇ ਹੀ ਮੰਨੋਰੰਜਨ ਜਗਤ ਦੀਆਂ ਕਈ ਹਸਤੀਆਂ ਵੀ ਸਿਆਸਤ ਦਾ ਰੁੱਖ ਕਰਦੀਆਂ ਨਜ਼ਰ ਆ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਮਸ਼ਹੂਰ ਫਿਲਮ ਅਦਾਕਾਰਾ ਤੇ 1977 'ਚ ਫੈਮਿਨਾ ਮਿਸ ਇੰਡੀਆ ਰਹੀ ਪੂਨਮ ਢਿੱਲੋਂ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨੀ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਪਿੱਛਲੇ 15 ਸਾਲਾਂ ਤੋਂ ਪੂਨਮ ਮੁੰਬਈ ਭਾਜਪਾ ਦੀ ਉਪ ਪ੍ਰਧਾਨ ਦੀ ਭੂਮੀਕਾ ਨਿਭਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ 2004 ਤੋਂ ਪਾਰਟੀ ਲਈ ਵੱਖ-ਵੱਖ ਇਲਾਕਿਆਂ 'ਚ ਸਟਾਰ ਪ੍ਰਚਾਰ ਵੀ ਕਰ ਚੁੱਕੀ ਹੈ।
ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਪੂਨਮ ਹਰਿਆਣਾ ਭਵਨ ਪੁੱਜੀ। ਇਸ ਮੌਕੇ ਉਹ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਨੂੰ ਮਿਲੀ। ਸੂਤਰਾਂ ਮੁਤਾਬਿਕ ਅਸੀਮ ਗੋਇਲ ਦੇ ਨਾਲ ਪੂਨਮ ਇਸ ਕਰਕੇ ਮਿਲੀ ਕਿਉਂਕਿ ਉਹ ਅਸੀਮ ਦੁਆਰਾ ਸੁਸ਼ਮਾ ਸਵਰਾਜ ਨੂੰ ਮਿਲਣਾ ਚਾਹੰਦੀ ਹੈ। ਤਾਂ ਕਿ ਉਹ ਇਸ ਵਾਰ ਲੋਕ ਸਭਾ ਚੌਣ ਗੁਰਦਾਸਪੁਰ ਜਾਂ ਅੰਮ੍ਰਿਤਸਰ ਤੋਂ ਲੜ ਸਕਣ।ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਪੂਨਮ ਪੰਜਾਬ ਭਾਜਪਾ ਦੇ ਇੰਚਾਰਜ ਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨਾਲ ਵੀ ਮਿਲ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਦਿੱਲੀ ਵਿਚ ਪੂਨਮ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਤੇ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਆਪਣੀ ਇੱਛਾ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਚੁੱਕੀ ਹੈ।ਦੇਖਣਾ ਦਿਲਚਸਪ ਹੋਵੇਗਾ ਕਿ ਇਹ ਤਮੰਨਾ ਪੂਨਮ ਦੀ ਪੂਰੀ ਹੁੰਦੀ ਹੈ ਕਿ ਨਹੀਂ।
ਅਦਾਕਾਰਾ ਪੂਨਮ ਢਿੱਲੋਂ ਲੜੇਗੀ ਲੋਕ ਸਭਾ ਚੋਣਾਂ ? - Gurdaspur
ਮਸ਼ਹੂਰ ਫਿਲਮ ਅਦਾਕਾਰਾ ਪੂਨਮ ਢਿੱਲੋਂ ਇਸ ਵਾਰ ਗੁਰਦਾਸਪੁਰ ਜਾਂ ਅੰਮ੍ਰਿਤਸਰ ਲੋਕ ਸਭਾ ਚੌਣ ਲੜਣਾ ਚਾਹੁੰਦੀ ਹੈ।ਇਸ ਇੱਛਾ ਨੂੰ ਪੂਰਾ ਕਰਨ ਲਈ ਉਹ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਮਿਲ ਰਹੀ ਹੈ।
ਚੰਡੀਗੜ੍ਹ :ਲੋਕ ਸਭਾ ਚੌਣਾਂ ਦਾ ਆਗਾਜ ਹੋ ਚੁਕਿਆ ਹੈ।ਇਸ ਦੇ ਚਲਦੇ ਹੀ ਮੰਨੋਰੰਜਨ ਜਗਤ ਦੀਆਂ ਕਈ ਹਸਤੀਆਂ ਵੀ ਸਿਆਸਤ ਦਾ ਰੁੱਖ ਕਰਦੀਆਂ ਨਜ਼ਰ ਆ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਮਸ਼ਹੂਰ ਫਿਲਮ ਅਦਾਕਾਰਾ ਤੇ 1977 'ਚ ਫੈਮਿਨਾ ਮਿਸ ਇੰਡੀਆ ਰਹੀ ਪੂਨਮ ਢਿੱਲੋਂ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨੀ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਪਿੱਛਲੇ 15 ਸਾਲਾਂ ਤੋਂ ਪੂਨਮ ਮੁੰਬਈ ਭਾਜਪਾ ਦੀ ਉਪ ਪ੍ਰਧਾਨ ਦੀ ਭੂਮੀਕਾ ਨਿਭਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ 2004 ਤੋਂ ਪਾਰਟੀ ਲਈ ਵੱਖ-ਵੱਖ ਇਲਾਕਿਆਂ 'ਚ ਸਟਾਰ ਪ੍ਰਚਾਰ ਵੀ ਕਰ ਚੁੱਕੀ ਹੈ।
ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਪੂਨਮ ਹਰਿਆਣਾ ਭਵਨ ਪੁੱਜੀ। ਇਸ ਮੌਕੇ ਉਹ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਨੂੰ ਮਿਲੀ। ਸੂਤਰਾਂ ਮੁਤਾਬਿਕ ਅਸੀਮ ਗੋਇਲ ਦੇ ਨਾਲ ਪੂਨਮ ਇਸ ਕਰਕੇ ਮਿਲੀ ਕਿਉਂਕਿ ਉਹ ਅਸੀਮ ਦੁਆਰਾ ਸੁਸ਼ਮਾ ਸਵਰਾਜ ਨੂੰ ਮਿਲਣਾ ਚਾਹੰਦੀ ਹੈ। ਤਾਂ ਕਿ ਉਹ ਇਸ ਵਾਰ ਲੋਕ ਸਭਾ ਚੌਣ ਗੁਰਦਾਸਪੁਰ ਜਾਂ ਅੰਮ੍ਰਿਤਸਰ ਤੋਂ ਲੜ ਸਕਣ।ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਪੂਨਮ ਪੰਜਾਬ ਭਾਜਪਾ ਦੇ ਇੰਚਾਰਜ ਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨਾਲ ਵੀ ਮਿਲ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਦਿੱਲੀ ਵਿਚ ਪੂਨਮ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਤੇ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਆਪਣੀ ਇੱਛਾ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਚੁੱਕੀ ਹੈ।ਦੇਖਣਾ ਦਿਲਚਸਪ ਹੋਵੇਗਾ ਕਿ ਇਹ ਤਮੰਨਾ ਪੂਨਮ ਦੀ ਪੂਰੀ ਹੁੰਦੀ ਹੈ ਕਿ ਨਹੀਂ।
ਨਵੀਂ ਦਿੱਲੀ : ਬੀਤੇ ਜ਼ਮਾਨੇ ਦੀ ਮਸ਼ਹੂਰ ਫਿਲਮ ਅਦਾਕਾਰਾ ਤੇ 1977 'ਚ ਫੈਮਿਨਾ ਮਿਸ ਇੰਡੀਆ ਰਹੀ ਪੂਨਮ ਢਿੱਲੋਂ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨੀ ਚਾਹੁੰਦੀ ਹੈ। ਪਿਛਲੇ 15 ਸਾਲਾਂ ਤੋਂ ਸਿਆਸਤ 'ਚ ਸਰਗਰਮ ਪੂਨਮ ਫਿਲਹਾਲ ਮੁੰਬਈ ਭਾਜਪਾ ਦੀ ਉਪ ਪ੍ਰਧਾਨ ਹੈ ਤੇ 2004 ਤੋਂ ਹੀ ਪਾਰਟੀ ਲਈ ਵੱਖ-ਵੱਖ ਇਲਾਕਿਆਂ 'ਚ ਸਟਾਰ ਪ੍ਰਚਾਰਕ ਰਹੀ ਹੈ।
ਪੂਨਮ ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਪੁੱਜੀ। ਇੱਥੇ ਉਨ੍ਹਾਂ ਨੇ ਆਪਣੇ ਪੁਰਾਣੇ ਪਰਿਵਾਰਕ ਮਿੱਤਰ ਤੇ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਨਾਲ ਮੁਲਾਕਾਤ ਕੀਤੀ। ਸੂਤਰ ਦੱਸ ਰਹੇ ਹਨ ਕਿ ਪੂਨਮ ਇਸ ਵਾਰ ਗੁਰਦਾਸਪੁਰ ਜਾਂ ਅੰਮਿ੍ਤਸਰ ਤੋਂ ਲੋਕ ਸਭਾ ਚੋਣ ਲੜਨੀ ਚਾਹੁੰਦੀ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਇੰਚਾਰਜ ਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨਾਲ ਵੀ ਮੁਲਾਕਾਤ ਕੀਤੀ ਸੀ। ਪੂਨਮ ਨੇ ਗੁਰਦਾਸਪੁਰ ਤੇ ਅੰਮਿ੍ਤਸਰ ਸੀਟ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਦਿੱਲੀ ਵਿਚ ਪੂਨਮ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਤੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਇਹ ਵੀ ਹੈ ਕਿ ਅਸੀਮ ਗੋਇਲ ਜ਼ਰੀਏ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਸਕਦੇ ਹਨ। ਅਸੀਮ ਗੋਇਲ ਸੁਸ਼ਮਾ ਸਵਰਾਜ ਦੇ ਕਾਫ਼ੀ ਨਜ਼ਦੀਕੀ ਹਨ।