ਮੁੰਬਈ: ਬੀਤੀ ਰਾਤ ਅਦਾਕਾਰਾ ਮਾਲਵੀ ਮਲਹੋਤਰਾ 'ਤੇ ਉਨ੍ਹਾਂ ਦੇ ਪੁਰਾਨੇ ਦੋਸਤ ਨੇ ਜਾਨਲੇਵਾ ਹਮਲਾ ਕਰਦੇ ਹੋਏ ਚਾਕੂ ਨਾਲ ਸ਼ਰੀਰ 'ਤੇ 3 ਵਾਰ ਕੀਤੇ।
ਹਮਲੇ ਤੋਂ ਬਾਅਦ ਮਾਲਵੀ ਦਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਵਰਸੋਵਾ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਲਾਜ ਤੋਂ ਬਾਅਦ ਹੁਣ ਅਦਾਕਾਰਾ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਮਾਲਵੀ ਕਈ ਹਿੰਦੀ ਫ਼ਿਲਮਾਂ ਤੇ ਟੀਵੀ ਸ਼ੋਅ 'ਚ ਕੰਮ ਕਰ ਚੁੱਕੀ ਹੈ ਤੇ ਕਈ ਤੇਲਗੁ ਤੇ ਮਲਿਆਲਮ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।