ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਹੈ। ਇਸ ਵਾਇਰਸ ਦੇ ਨਾਲ ਮਰਨ ਵਾਲਿਆ ਦੀ ਗਿਣਤੀ ਵਿੱਚ ਦਿਨੋਂ -ਦਿਨ ਵਾਧਾ ਹੋ ਰਿਹਾ ਹੈ। ਇਸੇ ਵਿੱਚ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਦੁਆ ਕਰ ਰਿਹਾ ਹੈ ਕਿ ਕੋਈ ਵੀ ਕੋਰੋਨਾ ਦੀ ਚਪੇਟ ਵਿੱਚ ਨਾ ਆਵੇ।
ਅਜਿਹੇ ਗੰਭੀਰ ਮਾਹੌਲ ਵਿੱਚ ਅਦਾਕਾਰ ਸਾਹਿਲ ਖ਼ਾਨ ਨੇ ਆਪਣੇ ਗੁਆਢੀਂ ਉੱਤੇ ਕੋਰੋਨਾ ਪਾਜ਼ੀਟਿਵ ਹੋਣ ਦੀ ਝੂਠੀ ਅਫ਼ਵਾਹਾਂ ਫੈਲਾਈ, ਜਿਸ ਤੋਂ ਬਾਅਦ ਸੁਸਾਇਟੀ ਵਿੱਚ ਹਾਹਾਕਾਰ ਮਚ ਗਈ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ 2 ਗੁਆਢੀਆਂ ਨੂੰ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਸ਼ੇਅਰ ਕੀਤੀ।
ਇੱਕ ਵੀਡੀਓ ਸ਼ੇਅਰ ਕਰ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਗੋਰੇਗਾਊਂ ਵਿੱਚ ਸਥਿਤ ਇੰਪੀਰਿਅਲ ਹਾਈਟਸ ਵਿੱਚ 2 ਵਿਅਕਤੀਆਂ ਨੂੰ ਕੋਰੋਨਾ ਹੋ ਗਿਆ ਹੈ। ਇੱਕ ਦੀ ਉਮਰ 72 ਸਾਲ ਦੀ ਹੈ ਤੇ ਦੂਸਰੇ ਦੀ ਉਮਰ 18 ਸਾਲ ਦੀ। ਹਾਲਾਂਕਿ ਸਾਹਿਲ ਦੇ ਕੋਲ ਇਸ ਗ਼ੱਲ ਦਾ ਕੋਈ ਸਬੂਤ ਨਹੀਂ ਸੀ।
ਇਸ ਵੀਡੀਓ ਨੂੰ ਦੇਖਦੇ ਹੀ ਸੁਸਾਇਟੀ ਵਿੱਚ ਦਹਿਸ਼ਤ ਫ਼ੈਲ ਗਈ ਤੇ ਮੀਟਿੰਗ ਬੁਲਾਈ ਗਈ। ਅਜਿਹੀ ਅਫ਼ਵਾਹ ਫੈ਼ਲਾਉਣ ਦੇ ਚਲਦਿਆਂ ਸਾਹਿਲ ਨੂੰ ਕਾਫ਼ੀ ਕੁਝ ਸੁਣਾਇਆ ਵੀ ਗਿਆ। ਇਸ ਤੋਂ ਬਾਅਦ ਦੇਰੀ ਨਾ ਕਰਦੇ ਹੋਏ ਉਨ੍ਹਾਂ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਤੇ ਸਾਹਿਲ ਨੇ ਲਿਖਤ ਰੂਪ ਵਿੱਚ ਮੁਆਫ਼ੀ ਵੀ ਮੰਗੀ।
ਇਸ ਤੋਂ ਬਾਅਦ ਉਨ੍ਹਾਂ ਨੇ ਪੁਰਾਣੀ ਵੀਡੀਓ ਡਿਲੀਟ ਕਰਦੇ ਹੋਏ ਇੱਕ ਨਵਾਂ ਵੀਡੀਓ ਬਣਾਇਆ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪੁਰਾਣੀ ਵੀਡੀਓ ਵਿੱਚ ਦਿੱਤੀ ਸਾਰੀ ਜਾਣਕਾਰੀ ਗ਼ਲਤ ਸੀ।