ਮੁਬੰਈ: ਬਾਲੀਵੁੱਡ ਅਤੇ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਅੱਜ 54 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਇਰਫ਼ਾਨ ਖਾਨ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਫਿਲਮ ਨਿਰਦੇਸ਼ਕ ਸੁਜੀਤ ਸਿਰਕਾਰ ਨੇ ਇੱਕ ਟਵੀਟ ਰਾਹੀਂ ਸਾਂਝੀ ਕੀਤੀ।
-
My dear friend Irfaan. You fought and fought and fought. I will always be proud of you.. we shall meet again.. condolences to Sutapa and Babil.. you too fought, Sutapa you gave everything possible in this fight. Peace and Om shanti. Irfaan Khan salute.
— Shoojit Sircar (@ShoojitSircar) April 29, 2020 " class="align-text-top noRightClick twitterSection" data="
">My dear friend Irfaan. You fought and fought and fought. I will always be proud of you.. we shall meet again.. condolences to Sutapa and Babil.. you too fought, Sutapa you gave everything possible in this fight. Peace and Om shanti. Irfaan Khan salute.
— Shoojit Sircar (@ShoojitSircar) April 29, 2020My dear friend Irfaan. You fought and fought and fought. I will always be proud of you.. we shall meet again.. condolences to Sutapa and Babil.. you too fought, Sutapa you gave everything possible in this fight. Peace and Om shanti. Irfaan Khan salute.
— Shoojit Sircar (@ShoojitSircar) April 29, 2020
ਇਰਫ਼ਾਨ ਖਾਨ ਲੰਮੇ ਸਮੇਂ ਤੋਂ ਟਿਊਮਰ ਦੇ ਨਾਲ ਜੂਝ ਰਹੇ ਸਨ। ਕੱਲ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਮੁਬੰਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
![ਮਸ਼ਹੂਰ ਅਦਕਾਰ ਇਰਫ਼ਾਨ ਖਾਨ ਦੀ ਹੋਈ ਮੌਤ, ਕੈਂਸਰ ਦੀ ਬਿਮਾਰੀ ਸਨ ਪੀੜਤ](https://etvbharatimages.akamaized.net/etvbharat/prod-images/6986572_pic.jpg)
ਇਰਫ਼ਾਨ ਖਾਨ ਨੇ ਆਪਣੇ ਅਦਾਕਾਰੀ ਦੇ ਸਫਰ ਵਿੱਚ ਕਈ ਅਹਿਮ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ 2011 ਵਿੱਚ ਭਾਰਤ ਸਰਕਾਰ ਨੇ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। 2003 ਵਿੱਚ ਆਈ ਫਿਲਮ 'ਹਾਸਲ' ਦੇ ਲਈ ਇਰਫ਼ਾਨ ਨੂੰ ਸਰਵਸ਼੍ਰੇਸ਼ਟ ਖਲਨਾਇਕ ਦਾ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇਸੇ ਨਾਲ ਹੀ 'ਪਾਨ ਸਿੰਘ ਤੌਮਰ' ਅਤੇ ਹਿੰਦੀ ਮੀਡੀਅਮ ਦੇ ਲਈ ਸਰਵਸ਼੍ਰੇਸ਼ਟ ਅਦਾਕਾਰ ਦਾ ਪੁਰਸਕਾਰ ਵੀ ਉਨ੍ਹਾਂ ਨੂੰ ਮਿਲ ਚੁੱਕਿਆ ਹੈ।
ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਉਨ੍ਹਾਂ ਵੱਲੋਂ ਪਾਨ ਸਿੰਘ ਤੌਮਰ, ਲੰਚ ਬੌਕਸ, ਲਾਇਫ ਆਫ਼ ਪਾਈ, ਸਲੰਮਡੋਗ ਵਰਗੀਆਂ ਫਿਲਮਾਂ ਵਿੱਚ ਦਿਖਾਏ ਗਏ ਅਦਾਕਾਰੀ ਦੇ ਜੌਹਰਾਂ ਕਾਰਨ ਹਮੇਸ਼ਾ ਯਾਦ ਕੀਤਾ ਜਾਵੇਗਾ।
ਇਰਫ਼ਾਨ ਖਾਨ ਨੇ ਦਿੱਲੀ ਦੇ ਕੌਮੀ ਡਰਾਮਾ ਸਕੂਲ (NSD) ਤੋਂ ਅਦਾਕਾਰੀ ਦੀ ਸਿਖਲਾਈ ਲਈ ਅਤੇ ਇੱਥੋਂ ਹੀ ਉਨ੍ਹਾਂ ਨੇ ਐੱਮ.ਏ. ਦੀ ਡਿਗਰੀ ਹਾਲਸ ਕੀਤੀ। ਇਰਫ਼ਾਨ ਖਾਨ ਦੀ ਪਹਿਲੀ ਫਿਲਮ ' ਸਾਲਮ ਬੰਬੇ' ਅਤੇ ਆਖ਼ਰੀ ਫਿਲਮ 'ਅੰਗਰੇਜੀ ਮੀਡੀਅਮ ਸੀ।
ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਵੀ 25 ਅਪ੍ਰੈਲ ਨੂੰ ਹੋਈ ਸੀ।