ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸ਼ਿਲਫਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪਸ ਦੇ ਜਰੀਏ ਉਨ੍ਹਾਂ ਨੂੰ ਦਿਖਾਉਣ ਦਾ ਇਲਜ਼ਾਮ ਲਗਿਆ ਹੈ।
!['ਸ਼ਿਲਪਾ-ਰਾਜ ਬਾਬਾ ਰਾਮਦੇਵ ਦੇ ਚੇਲੇ, ਕਿਵੇਂ ਧਿਆਨ ਭਟਕ ਗਿਆ'](https://etvbharatimages.akamaized.net/etvbharat/prod-images/12517423_acharyap.png)
ਇਸ ਮਾਮਲੇ ਸਬੰਧੀ ਮੁੰਬਈ ਪੁਲਿਸ ਕਮਿਸ਼ਨਰ ਹੇਮੰਤ ਨਾਗ੍ਰਾਲੇ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਖਿਲਾਫ ਮਾਮਲੇ ਸਬੰਧੀ ਉਨ੍ਹਾਂ ਕੋਲ ਸਬੂਤ ਹਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਮਾਸਟਰਮਾਈਂਡ ਹੋਣ ਦੇ ਸ਼ੱਕ ਤੇ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
-
शिल्पा शेट्टी और राज कुन्दरा बाबा रामदेव के शिष्य हैं,ध्यान,योग,साधना उन्होंने ही सिखायी है, फिर भी “ध्यान” भटक गया.
— Acharya Pramod (@AcharyaPramodk) July 19, 2021 " class="align-text-top noRightClick twitterSection" data="
">शिल्पा शेट्टी और राज कुन्दरा बाबा रामदेव के शिष्य हैं,ध्यान,योग,साधना उन्होंने ही सिखायी है, फिर भी “ध्यान” भटक गया.
— Acharya Pramod (@AcharyaPramodk) July 19, 2021शिल्पा शेट्टी और राज कुन्दरा बाबा रामदेव के शिष्य हैं,ध्यान,योग,साधना उन्होंने ही सिखायी है, फिर भी “ध्यान” भटक गया.
— Acharya Pramod (@AcharyaPramodk) July 19, 2021
ਉੱਥੇ ਹੀ ਦੂਜੇ ਪਾਸੇ ਮਾਮਲੇ ਸਬੰਧੀ ਆਚਾਰੀਆ ਪ੍ਰਮੋਦ ਨੇ ਟਵੀਟ ਕਰ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ’ਤੇ ਨਿਸ਼ਾਨ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਬਾਬਾ ਰਾਮਦੇਵ ਦੇ ਚੇਲੇ ਹਨ। ਧਿਆਨ, ਯੋਗ, ਸਾਧਨਾ ਉਨ੍ਹਾਂ ਨੇ ਹੀ ਸਿਖਾਈ ਹੈ, ਫਿਰ ਵੀ ਧਿਆਨ ਭਟਕ ਗਿਆ।
ਇਹ ਵੀ ਪੜੋ: ਸ਼ਿਲਪਾ ਸ਼ੈੱਟੀ ਦਾ ਪਤੀ ਪੋਰਨ ਫਿਲਮਾਂ ਬਣਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ
ਕਾਬਿਲੇਗੌਰ ਹੈ ਕਿ ਰਾਜ ਕੁੰਦਰਾ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਿਸ ਕਾਰਨ ਉਹ ਵਿਵਾਦ ਚ ਫਸੇ ਹੋਣ। ਇਨ੍ਹਾਂ ਵਿਵਾਦਾਂ ’ਚ IPL ਵਿਵਾਦ ਕਾਫੀ ਸੁਰਖੀਆਂ ਚ ਰਿਹਾ ਸੀ।
ਇਹ ਵੀ ਪੜੋ: ਇਸ ਮਾਮਲੇ 'ਚ ਪੁਲਿਸ ਨਾਲ ਪੰਗਾ ਪੈ ਚੁੱਕਿਆ ਸ਼ਿਲਪਾ ਸ਼ੇੈਟੀ ਦੇ ਪਤੀ ਦਾ !