ਹੈਦਰਾਬਾਦ: ਅਦਾਕਾਰਾ-ਨਿਰਮਾਤਾ ਅਨੁਸ਼ਕਾ ਸ਼ਰਮਾ ਆਪਣੇ ਪੀਕੇ ਦੇ ਸਹਿ-ਕਲਾਕਾਰ ਆਮਿਰ ਖਾਨ ਇੱਕ ਵਾਰ ਫਿਰ ਤੋਂ ਇਕੱਠੇ ਇੱਕੋ ਫਿਲਮ 'ਚ ਦੇਖੇ ਜਾ ਸਰਦੇ ਹਨ। ਕਿਹਾ ਜਾ ਰਿਆ ਹੈ ਕਿ ਅਨੁਸ਼ਕਾ ਨੂੰ ਆਮਿਰ ਖਾਨ ਦੇ ਨਾਲ 2008 ਦੀ ਸਪੈਨਿਸ਼ ਫਿਲਮ ਚੈਂਪੀਅਨ ਦੀ ਹਿੰਦੀ ਰੀਮੇਕ ਲਈ ਸ਼ਾਮਲ ਕੀਤਾ ਜਾ ਰਿਹਾ ਹੈ।
ਖਬਰਾਂ ਮੁਤਾਬਕ ਫਿਲਮ ਦੇ ਨਿਰਦੇਸ਼ਕ ਆਰਐਸ ਪ੍ਰਸੰਨਾ ਨੇ ਅਨੁਸ਼ਕਾ ਨੂੰ ਆਮਿਰ ਦੇ ਨਾਲ ਮੁੱਖ ਭੂਮਿਕਾ ਨਿਭਾਉਣ ਲਈ ਸੰਪਰਕ ਕੀਤਾ ਹੈ। ਅਭਿਨੇਤਾ ਨੇ ਜ਼ਾਹਰ ਤੌਰ 'ਤੇ ਭੂਮਿਕਾ ਨਿਭਾਉਣ ਲਈ ਸਹਿਮਤੀ ਦਿੱਤੀ ਹੈ। ਇਹ ਫਿਲਮ ਬੁਰਜਾਸੋਟ (ਵੈਲੈਂਸੀਆ) ਵਿੱਚ ਅਡੇਰੇਸ ਟੀਮ ਤੋਂ ਪ੍ਰੇਰਿਤ ਹੈ। ਇਹ ਟੀਮ ਬੌਧਿਕ ਅਪਾਹਜ ਲੋਕਾਂ ਨਾਲ ਬਣਾਈ ਗਈ ਸੀ, ਜਿਸਨੇ 1999 ਤੋਂ 2014 ਦੇ ਵਿੱਚ 12 ਸਪੈਨਿਸ਼ ਚੈਂਪੀਅਨਸ਼ਿਪ ਜਿੱਤੀਆਂ ਸਨ।
ਆਪਣੇ 57ਵੇਂ ਜਨਮਦਿਨ ਦੇ ਜਸ਼ਨ 'ਤੇ ਆਮਿਰ ਨੂੰ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਕੀ ਉਹ ਸਪੈਨਿਸ਼ ਨਿਰਦੇਸ਼ਕ ਜੇਵੀਅਰ ਫੇਸਰ ਦੀ ਚੈਂਪੀਅਨ ਫਿਲਮ ਦੇ ਰੀਮੇਕ ਕਰਣ ਜਾ ਰਹੇ ਹਨ। ਇਸ ਸਵਾਲ 'ਤੇ ਉਨ੍ਹਾਂ ਨੂੰ ਖੁਸ਼ੀ ਦੇ ਨਾਲ-ਨਾਲ ਹੈਰਾਨੀ ਹੋਈ ਕਿ ਇਹ ਜਾਣਕਾਰੀ ਜਨਤਕ ਖੇਤਰ ਵਿੱਚ ਕਿਵੇਂ ਲੀਕ ਹੋਈ। ਆਮਿਰ ਨੇ ਕਿਹਾ ਕਿ ਮੈਂ ਅਜੇ ਆਪਣੀ ਅਗਲੀ ਫਿਲਮ ਦਾ ਐਲਾਨ ਨਹੀਂ ਕੀਤਾ ਹੈ, ਤੁਹਾਨੂੰ ਕਿਵੇਂ ਪਤਾ ਲੱਗਾ? ਪਲਾਨਿੰਗ ਚੱਲ ਰਹੀ ਹੈ, ਮੈਂ ਤੁਹਾਨੂੰ ਜਲਦੀ ਹੀ ਦੱਸਾਂਗਾ।
ਚੈਂਪੀਅਨ, ਜਿਸ ਨੇ ਸਰਬੋਤਮ ਫਿਲਮ, ਸਰਬੋਤਮ ਨਵਾਂ ਅਭਿਨੇਤਾ ਅਤੇ ਸਰਬੋਤਮ ਮੂਲ ਗੀਤ ਦੀਆਂ ਸ਼੍ਰੇਣੀਆਂ ਵਿੱਚ ਤਿੰਨ ਗੋਯਾ ਅਵਾਰਡ (ਅਕੈਡਮੀ ਅਵਾਰਡਾਂ ਦੇ ਸਪੈਨਿਸ਼ ਬਰਾਬਰ ਮੰਨੇ ਜਾਂਦੇ) ਜਿੱਤੇ ਸਨ। ਨਾਲ ਹੀ ਉਸ ਨੂੰ 91ਵੇਂ ਅਕੈਡਮੀ ਅਵਾਰਡਾਂ ਵਿੱਚ ਸਰਬੋਤਮ ਵਿਦੇਸ਼ੀ ਫਿਲਮ ਲਈ ਸਪੇਨ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ। ਹਾਲਾਂਕਿ, ਇਹ ਵੱਕਾਰੀ ਪੁਰਸਕਾਰ ਸਮਾਰੋਹ ਵਿੱਚ ਨਾਮਜ਼ਦਗੀ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਸੀ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦਾ ਧੂਮ ਸਟਾਈਲ, ਸਵੇਰੇ 5 ਵਜੇ ਕੀਤੀ ਬੁਲਟ ਦੀ ਸਵਾਰੀ
ਇਸ ਦੌਰਾਨ, ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ ਚਕਦਾ ਐਕਸਪ੍ਰੈਸ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਜਦੋਂ ਕਿ ਆਮਿਰ ਲਾਲ ਸਿੰਘ ਚੱਢਾ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਆਮਿਰ ਅਤੇ ਅਨੁਸ਼ਕਾ ਦੋਵੇਂ ਚਾਰ ਸਾਲ ਤੋਂ ਵੱਧ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰਨਗੇ। ਅਨੁਸ਼ਕਾ ਦੀ ਆਖਰੀ ਫਿਲਮ 'ਜ਼ੀਰੋ' 2018 ਵਿੱਚ ਰਿਲੀਜ਼ ਹੋਈ ਸੀ। ਆਮਿਰ ਉਸੇ ਸਾਲ 'ਠਗਸ ਆਫ ਹਿੰਦੋਸਤਾਨ' ਵਿੱਚ ਨਜ਼ਰ ਆਏ ਸਨ।