ETV Bharat / science-and-technology

Year Ender 2023: ਜਾਣੋ, YouTube 'ਤੇ ਇਸ ਸਾਲ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਕਿਸ ਕੰਟੈਟ ਨੂੰ ਦੇਖਿਆ, ਸਾਹਮਣੇ ਆਈ ਲਿਸਟ

author img

By ETV Bharat Tech Team

Published : Dec 18, 2023, 1:22 PM IST

YouTube: ਸਾਲ 2023 ਖਤਮ ਹੋਣ ਜਾ ਰਿਹਾ ਹੈ। ਇਸ ਸਾਲ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਕਿਸ ਕੰਟੈਟ ਨੂੰ ਦੇਖਿਆ ਹੈ, ਇਸਦੀ ਲਿਸਟ ਵੀ ਸਾਹਮਣੇ ਆ ਗਈ ਹੈ।

Year Ender 2023
Year Ender 2023

ਹੈਦਰਾਬਾਦ: ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ YouTube ਦਾ ਇਸਤੇਮਾਲ ਲੋਕ ਕਈ ਤਰ੍ਹਾਂ ਦਾ ਕੰਟੈਟ ਦੇਖਣ ਲਈ ਕਰਦੇ ਹਨ। ਸਾਲ 2023 'ਚ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਕਿਹੜਾ ਕੰਟੈਟ ਦੇਖਿਆ ਹੈ, ਇਸਦੀ ਜਾਣਕਾਰੀ ਸਾਹਮਣੇ ਆ ਗਈ ਹੈ। YouTube ਦੁਨੀਆ ਭਰ 'ਚ ਮਸ਼ਹੂਰ ਹੈ ਅਤੇ ਹਰ 60 ਸਕਿੰਟ ਦੇ ਅੰਦਰ ਇਸ 'ਚ 500 ਘੰਟੇ ਦਾ ਕੰਟੈਟ ਅਪਲੋਡ ਹੁੰਦਾ ਹੈ। ਕਈ ਲੋਕ ਇਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਇਸ ਲਈ ਹੁਣ ਸਾਲ 2023 ਖਤਮ ਹੋਣ ਤੋਂ ਪਹਿਲਾ ਹੀ ਸਭ ਤੋਂ ਜ਼ਿਆਦਾ ਦੇਖੇ ਗਏ YouTube ਕੰਟੈਟ ਦੀ ਲਿਸਟ ਵੀ ਸਾਹਮਣੇ ਆ ਗਈ ਹੈ।

YouTube 'ਤੇ ਇਨ੍ਹਾਂ ਵੀਡੀਓਜ਼ ਨੂੰ ਦੇਖਿਆ ਗਿਆ ਸਭ ਤੋਂ ਜ਼ਿਆਦਾ: ਸਾਲ 2023 'ਚ ਭਾਰਤੀਆ ਨੇ ਸਭ ਤੋਂ ਜ਼ਿਆਦਾ Chandrayaan-3 Mission Soft-landing LIVE Telecast ਨੂੰ ਦੇਖਿਆ ਹੈ। ਇਸ ਵੀਡੀਓ 'ਤੇ 8.6 ਮਿਲੀਅਨ ਯੂਜ਼ਰਸ ਇੱਕ ਸਮੇਂ 'ਤੇ ਲਾਈਵ ਜੁੜੇ ਸੀ। ਵਰਤਮਾਨ ਸਮੇਂ 'ਚ ਇਸ ਵੀਡੀਓ ਨੂੰ 79 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਇਸ ਤੋਂ ਇਲਾਵਾ, ਦੂਜੇ ਨੰਬਰ 'ਤੇ 'Men on Mission' ਹੈ। ਇਸ ਵੀਡੀਓ ਨੂੰ 'ਰਾਊਂਡ ਟੂ ਹੈਲ' ਚੈਨਲ ਤੋਂ ਅਪਲੋਡ ਕੀਤਾ ਗਿਆ ਸੀ, ਜੋ ਹਾਸੇ ਵਾਲੇ ਵੀਡੀਓਜ਼ ਲਈ ਭਾਰਤ 'ਚ ਮਸ਼ਹੂਰ ਹੈ। ਤੀਜੇ, ਚੌਥੇ ਅਤੇ ਪੰਜਵੇ ਨੰਬਰ 'ਤੇ UPSC-Stand Up Comedy Ft. Anubhav Singh Bassi, Daily Vloggers Parody by CARRYMINATI ਅਤੇ Sasta Big Bosss 2 ਹੈ। ਇਸ ਤੋਂ ਇਲਾਵਾ, Checkmate By Harsh Beniwal, Sandeep Bhaiya | New Web Series | EP 01 | Mulyankan, Stole Supra from Mafia House, GTA 5 Gameplay #151 ਅਤੇ BB Ki Vines, Angry Masterji Part 16 ਨੂੰ ਸਭ ਤੋਂ ਜ਼ਿਆਦਾ ਦੇਖਿਆ ਗਿਆ ਹੈ। ਦਸਵੇਂ ਨੰਬਰ 'ਤੇ ਸਟੈਂਡਅੱਪ ਕਾਮੇਡੀਅਨ ਅਭਿਸ਼ੇਕ ਉਪਮਨਿਊ ਦੀ Health Anxiety ਦੀ ਵੀਡੀਓ ਹੈ।

ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਲਾਈਵ ਸਟ੍ਰੀਮ: YouTube 'ਤੇ ਸਾਲ 2023 'ਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਲਾਈਵ ਸਟ੍ਰੀਮ ISRO Chandrayaan3, Brazil vs South Koren, Brazil vs Croatia, Vasco vs Flamengo ਅਤੇ SpaceX Crew Demo ਹੈ।

YouTube Comments Pause ਫੀਚਰ: ਇਸ ਤੋਂ ਇਲਾਵਾ, ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ YouTube 'ਚ ਕਈ ਨਵੇਂ ਫੀਚਰ ਵੀ ਜੋੜਦੀ ਰਹਿੰਦੀ ਹੈ। ਹੁਣ YouTube 'ਤੇ ਕ੍ਰਿਏਟਰਸ ਲਈ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵੀਡੀਓ ਕ੍ਰਿਏਟਰਸ ਦਾ ਆਪਣੇ ਵੀਡੀਓ 'ਤੇ ਆਉਣ ਵਾਲੇ ਕੰਮੈਟਸ ਨੂੰ ਲੈ ਕੇ ਪੂਰਾ ਕੰਟਰੋਲ ਹੋਵੇਗਾ। YouTube 'ਤੇ 'YouTube Comments Pause' ਫੀਚਰ ਲਿਆਂਦਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵੀਡੀਓ 'ਤੇ ਆਉਣ ਵਾਲੇ ਕੰਮੈਟਸ ਨੂੰ ਰੋਕਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਕ੍ਰਿਏਟਰਸ ਕੋਲ੍ਹ ਕੰਮੈਟਸ ਨੂੰ ਡਿਸੇਬਲ ਕਰਨ ਦਾ ਆਪਸ਼ਨ ਸੀ। ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕੰਮੈਟਸ ਨੂੰ ਪੂਰੀ ਤਰ੍ਹਾਂ ਨਾਲ ਟਰਨ ਆਫ਼ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ। 'YouTube Comments Pause' ਸੈਟਿੰਗ ਇਨੇਬਲ ਕਰਨ ਦੇ ਨਾਲ ਹੀ ਕ੍ਰਿਏਟਰਸ ਦਾ ਕੰਮੈਟਸ 'ਤੇ ਪੂਰਾ ਕੰਟਰੋਲ ਹੋ ਜਾਵੇਗਾ। ਇਸ ਤੋਂ ਬਾਅਦ ਵੀਡੀਓ ਦੇਖ ਰਹੇ ਯੂਜ਼ਰਸ ਕੋਈ ਵੀ ਨਵਾਂ ਕੰਮੈਟ ਨਹੀ ਕਰ ਸਕਣਗੇ। ਹਾਲਾਂਕਿ, ਇਸ ਸੈਟਿੰਗ ਨੂੰ ਇਨੇਬਲ ਕਰਨ ਤੋਂ ਪਹਿਲਾ ਦੇ ਸਾਰੇ ਕੰਮੈਟਸ ਦੇਖੇ ਜਾ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.