ਨਵੀਂ ਦਿੱਲੀ: ਮੈਟਾ ਦੀ ਮਲਕੀਅਤ ਵਾਲੀ ਐਪ ਵਟਸਐਪ ਨੇ ਆਪਣੀਆਂ ਚੈਟਾਂ ਵਿੱਚ ਇਮੋਜੀ ਪ੍ਰਤੀਕਿਰਿਆਵਾਂ ਨੂੰ ਜੋੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ, ਹੁਣ 32 ਤੱਕ ਲੋਕ ਇੱਕ ਗਰੁੱਪ ਵਾਇਸ ਕਾਲ ਵਿੱਚ ਹਿੱਸਾ ਲੈ ਸਕਣਗੇ (32 PEOPLE WILL BE ALLOWED GROUP VOICE CALLS) ਅਤੇ ਫਾਈਲ ਸ਼ੇਅਰਿੰਗ ਦਾ ਆਕਾਰ 100 MB ਤੋਂ ਵਧਾ ਕੇ 2 GB ਕਰ ਦਿੱਤਾ ਗਿਆ ਹੈ।
WhatsApp, ਪਹਿਲਾਂ, ਉਪਭੋਗਤਾਵਾਂ ਨੂੰ ਛੇ ਮੁੱਖ ਇਮੋਜੀ ਦੇ ਨਾਲ ਪ੍ਰਤੀਕਿਰਿਆ ਕਰਨ ਦੀ ਇਜਾਜ਼ਤ ਦੇਵੇਗਾ, ਪਰ ਅੱਗੇ ਜਾ ਕੇ ਹੋਰ ਨਵੇਂ ਸ਼ਾਮਲ ਕਰੇਗਾ ਤਾਂ ਜੋ ਲੋਕ ਨਵੇਂ ਸੰਦੇਸ਼ਾਂ ਦੇ ਨਾਲ ਚੈਟ ਵਿੱਚ ਤੇਜ਼ੀ ਨਾਲ ਅਤੇ ਦਿਲਚਸਪ ਢੰਗ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਣ।
ਇਹ ਵੀ ਪੜੋ: ਨਵੇਂ ਟਰਮੀਨਲ ਦੇ ਨਿਰਮਾਣ ਨਾਲ ਲੰਡਨ ਦੇ ਹੀਥਰੋ ਨੂੰ ਪਛਾੜ ਦੇਵੇਗਾ ਦਿੱਲੀ ਏਅਰਪੋਰਟ
ਵਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਵੀਰਵਾਰ ਦੇਰ ਰਾਤ ਇੱਕ ਟਵੀਟ ਵਿੱਚ ਕਿਹਾ, "ਅਸੀਂ ਇਹ ਐਲਾਨ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਰੀਐਕਟ ਸਾਰੇ ਸਕਿਨ-ਟੋਨਸ ਅਤੇ ਇਮੋਜੀ ਦੇ ਨਾਲ WhatsApp 'ਤੇ ਆ ਰਿਹਾ ਹੈ। ਕੰਪਨੀ ਨੇ 2 ਗੀਗਾਬਾਈਟ ਤੱਕ ਫਾਈਲਾਂ ਦਾ ਸਮਰਥਨ ਕਰਨ ਲਈ ਫਾਈਲ ਸ਼ੇਅਰਿੰਗ ਨੂੰ ਵੀ ਵਧਾਇਆ ਹੈ ਤਾਂ ਜੋ ਲੋਕ ਵੱਖ-ਵੱਖ ਪ੍ਰੋਜੈਕਟਾਂ 'ਤੇ ਆਸਾਨੀ ਨਾਲ ਸਹਿਯੋਗ ਕਰ ਸਕਣ। ਵਟਸਐਪ ਨੇ ਕਿਹਾ ਹੈ ਕਿ, 'ਅਸੀਂ 32 ਲੋਕਾਂ ਤੱਕ ਵਨ ਟੈਪ ਵੌਇਸ ਕਾਲਿੰਗ ਪੇਸ਼ ਕਰਾਂਗੇ, ਜੋ ਬਿਲਕੁਲ ਨਵੇਂ ਡਿਜ਼ਾਈਨ ਦੇ ਨਾਲ ਹੋਵੇਗੀ।'
ਵਰਤਮਾਨ ਵਿੱਚ, ਇੱਕ ਸਮੂਹ ਵੌਇਸ ਕਾਲ 'ਤੇ ਅੱਠ ਲੋਕ ਗੱਲ ਕਰ ਸਕਦੇ ਹਨ। ਇਸ ਨਾਲ ਗਰੁੱਪ ਐਡਮਿਨ ਹਰ ਕਿਸੇ ਦੀ ਚੈਟ ਤੋਂ ਗਲਤ ਜਾਂ ਪਰੇਸ਼ਾਨੀ ਵਾਲੇ ਮੈਸੇਜ ਨੂੰ ਵੀ ਹਟਾ ਸਕਣਗੇ। ਕੈਥਕਾਰਟ ਨੇ ਕਿਹਾ, 'ਅਸੀਂ ਇੱਕ ਸਮੇਂ ਵਿੱਚ 2 ਜੀਬੀ ਤੱਕ ਵੱਡੀ ਫਾਈਲ ਸ਼ੇਅਰਿੰਗ ਅਤੇ 32 ਵਿਅਕਤੀ ਸਮੂਹ ਕਾਨਫਰੰਸ ਕਾਲਾਂ ਦਾ ਵੀ ਸਮਰਥਨ ਕਰਾਂਗੇ, ਜਿਸ ਨੂੰ ਤੁਸੀਂ ਸਿਰਫ ਇੱਕ ਟੈਪ ਨਾਲ ਸ਼ੁਰੂ ਕਰ ਸਕਦੇ ਹੋ।' ਵਟਸਐਪ 'ਚ ਇਹ ਨਵਾਂ ਫੀਚਰ ਆਉਣ ਵਾਲੇ ਹਫਤਿਆਂ 'ਚ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: HP ਨੇ ਭਾਰਤ 'ਚ ਡਿਜੀਟਲ ਸਿਖਿਆਰਥੀਆਂ ਲਈ ਨਵੀਂ Chromebook ਕੀਤੀ ਪੇਸ਼