ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਹੁਣ ਵਟਸਐਪ 'ਚ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਨਵਾਂ ਫੀਚਰ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ।
-
📝 WhatsApp beta for Android 2.23.25.3: what's new?
— WABetaInfo (@WABetaInfo) November 19, 2023 " class="align-text-top noRightClick twitterSection" data="
WhatsApp is rolling out a feature to filter and view status updates in a vertical list, and it’s available to some beta testers!https://t.co/1aGfMnJGWW pic.twitter.com/ulOSYHONF2
">📝 WhatsApp beta for Android 2.23.25.3: what's new?
— WABetaInfo (@WABetaInfo) November 19, 2023
WhatsApp is rolling out a feature to filter and view status updates in a vertical list, and it’s available to some beta testers!https://t.co/1aGfMnJGWW pic.twitter.com/ulOSYHONF2📝 WhatsApp beta for Android 2.23.25.3: what's new?
— WABetaInfo (@WABetaInfo) November 19, 2023
WhatsApp is rolling out a feature to filter and view status updates in a vertical list, and it’s available to some beta testers!https://t.co/1aGfMnJGWW pic.twitter.com/ulOSYHONF2
ਵਟਸਐਪ ਸਟੇਟਸ ਨੂੰ ਲੈ ਕੇ ਹੋਵੇਗਾ ਬਦਲਾਅ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ 'ਚ ਯੂਜ਼ਰਸ ਨੂੰ ਸਟੇਟਸ ਨੂੰ ਲੈ ਕੇ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਯੂਜ਼ਰਸ ਨੂੰ ਹੁਣ ਆਪਣੇ Contacts ਦੇ ਸਟੇਟਸ ਅਲੱਗ-ਅਲੱਗ ਸ਼੍ਰੈਣੀਆਂ 'ਚ ਦੇਖਣ ਨੂੰ ਮਿਲਣਗੇ। ਕੰਪਨੀ ਆਪਣੇ ਯੂਜ਼ਰਸ ਲਈ ਫਿਲਟਰ ਸਟੇਟਸ ਅਪਡੇਟ ਫੀਚਰ ਲੈ ਕੇ ਆ ਰਹੀ ਹੈ।
ਵਟਸਐਪ ਸਟੇਟਸ ਚਾਰ ਸ਼੍ਰੈਣੀਆਂ 'ਚ ਆਉਣਗੇ ਨਜ਼ਰ: Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।
ਇਹ ਯੂਜ਼ਰਸ ਕਰ ਸਕਦੇ ਨੇ 'ਫਿਲਟਰ ਸਟੇਟਸ ਅਪਡੇਟ' ਫੀਚਰ ਦੀ ਵਰਤੋ: ਵਟਸਐਪ 'ਤੇ 'ਫਿਲਟਰ ਸਟੇਟਸ ਅਪਡੇਟ' ਫੀਚਰ ਦਾ ਇਸਤੇਮਾਲ ਐਂਡਰਾਈਡ ਬੀਟਾ ਯੂਜ਼ਰਸ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਗੂਗਲ ਪਲੇ ਸਟੋਰ ਤੋਂ ਐਪ ਦਾ 2.23.25.3 ਵਰਜ਼ਨ ਇੰਸਟਾਲ ਕਰਨਾ ਹੋਵੇਗਾ। ਆਉਣ ਵਾਲੇ ਸਮੇਂ 'ਚ ਹੋਰਨਾਂ ਯੂਜ਼ਰਸ ਨੂੰ ਵੀ ਇਹ ਫੀਚਰ ਮਿਲਣਾ ਸ਼ੁਰੂ ਹੋ ਜਾਵੇਗਾ।